ਬੁਢਲਾਡਾ (ਬਾਂਸਲ): ਬੈਂਕ ’ਚੋਂ ਗੋਲਡ ਲੋਨ ਲੈ ਕੇ ਵਾਪਸ ਆ ਰਹੇ ਕਿਸਾਨ ਤੋਂ 2 ਲੱਖ ਰੁਪਏ ਦੀ ਨਕਦੀ ਖੋਹਣ ਦੀ ਕੋਸ਼ਿਸ਼ ਕਰਨ ਵਾਲਾ ਨੌਜਵਾਨ ਲੋਕਾਂ ਅਤੇ ਬੈਂਕ ਕਰਮਚਾਰੀਆਂ ਵਲੋਂ ਮੌਕੇ ਤੇ ਇੱਕ ਵਿਅਕਤੀ ਕਾਬੂ ਕਰ ਲਿਆ ਹੈ ਅਤੇ ਉਸਦੇ ਸਾਥੀ ਮੌਕੇ ਤੇ ਫਰਾਰ ਹੋ ਗਏ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਐੱਸ ਐੱਚ.ਓ. ਸਿਟੀ ਬੁਢਲਾਡਾ ਗੁਰਲਾਲ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਪੰਜਾਬ ਅਤੇ ਸਿੰਧ ਬੈਂਕ ’ਚ ਗੁਰਤੇਜ਼ ਸਿੰਘ ਪੁੱਤਰ ਨੱਥੂ ਸਿੰਘ ਵਾਸੀ ਪਿੰਡ ਜੋਈਆ ਆਪਣੇ ਪਰਿਵਾਰ ਨਾਲ ਕੁੜੀ ਦੇ ਵਿਆਹ ਲਈ ਗੋਲਡ ਲੋਨ ਤੇ 2 ਲੱਖ ਰੁਪਏ ਦਾ ਕਰਜਾ ਲਿਆ ਸੀ। ਜਦੋਂ ਬੈਂਕ ਤੋਂ ਬਾਹਰ ਆਉਣ ਲੱਗੇ ਤਾਂ ਇਕ ਨੌਜਵਾਨ ਨੇ ਉਨ੍ਹਾਂ ਨੂੰ ਝਪਟਾ ਮਾਰ ਕੇ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ ਪਰ ਮੌਕੇ ਤੇ ਬੈਂਕ ਮੁਲਾਜ਼ਮ ਅਤੇ ਰਾਹਗੀਰਾਂ ਨੇ ਫੁਰਤੀ ਵਰਤਦਿਆਂ ਨੌਜਵਾਨ ਨੂੰ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ। ਪੁਲਸ ਨੇ ਸ਼ਹਿਰ ’ਚ ਨਾਕਾਬੰਦੀ ਕਰਦਿਆਂ ਸਾਥੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ।
260 ਗ੍ਰਾਮ ਹੈਰੋਇਨ ਤੇ ਮੋਟਰਸਾਈਕਲ ਸਣੇ 1 ਕਾਬੂ
NEXT STORY