ਜਲਾਲਾਬਾਦ, (ਗੁਲਸ਼ਨ)– ਜ਼ਿਲਾ ਫਾਜ਼ਿਲਕਾ ’ਚ ਵੱਖ-ਵੱਖ ਥਾਈਂ ਸਿਰਫ 48 ਘੰਟਿਆਂ ਦੇ ਅੰਦਰ ਇਕ ਤੋਂ ਬਾਅਦ ਇਕ ਹੋਈਆਂ ਲੁੱਟ ਦੀਅਾਂ 2 ਵੱਡੀਅਾਂ ਵਾਰਦਾਤਾਂ ਨੇ ਫਾਜ਼ਿਲਕਾ ਪੁਲਸ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਲੁੱਟ ਦੀਆਂ ਦੋਵਾਂ ਘਟਨਾਵਾਂ ਨੂੰ ਲੁਟੇਰਿਆਂ ਵੱਲੋਂ ਫਿਲਮੀ ਅੰਦਾਜ਼ ’ਚ ਅੰਜਾਮ ਦਿੱਤਾ ਗਿਆ। ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਦੋਵਾਂ ਲੁੱਟਾਂ ਦੀਆਂ ਘਟਨਾਵਾਂ ਵਿਚ ਵਾਹਨ ਚਾਲਕਾਂ ਨੇ ਚਲਦੇ ਵਾਹਨ ਨੂੰ ਵਿਉਂਤਬੰਦੀ ਨਾਲ ਰੋਕਿਆ ਅਤੇ ਲੁੱਟ-ਖੋਹ ਦੀ ਘਟਨਾ ਨੂੰ ਅੰਜਾਮ ਦਿੱਤਾ ਅਤੇ ਫਿਰ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਏ। 2 ਵਾਹਨ ਚਾਲਕਾਂ ਕੋਲੋਂ ਲੁਟੇਰੇ ਜਿਥੇ ਲੱਖਾਂ ਰੁਪਏ ਦੀ ਰਾਸ਼ੀ ਖੋਹ ਕੇ ਲੈ ਗਏ, ਉਥੇ ਪੁਲਸ ਮਾਮਲੇ ਨੂੰ ਸੁਲਝਾਉਣ ’ਚ ਨਾਕਾਮ ਸਿੱਧ ਰਹੀ ਹੈ ।
ਸਥਾਨਕ ਸ਼ਹਿਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਥੇ ਬੀਤੇ ਕੁਝ ਸਾਲਾਂ ਦੌਰਾਨ ਲਗਾਤਾਰ ਹੋ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਕਾਰਨ ਲੋਕਾਂ ’ਚ ਪੁਲਸ ਵਿਭਾਗ ਦੇ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਟੈਕਸ ਦੇ ਰੂਪ ’ਚ ਅਦਾ ਕੀਤੀ ਜਾਣ ਵਾਲੀ ਜਨਤਾ ਦੇ ਖੂਨ ਪਸੀਨੇ ਦੀ ਕਮਾਈ ਦੀ ਤਨਖਾਹ ਪਾਉਣ ਵਾਲੀ ਪੁਲਸ ਆਪਣੇ ਕੰਮ ਦੇ ਪ੍ਰਤੀ ਕਿੰਨੀ ਈਮਾਨਦਾਰ ਵਿਖਾਈ ਦੇ ਰਹੀ ਹੈ, ਇਸ ਦਾ ਗੁਜ਼ਰੀਆਂ ਕੁਝ ਘਟਨਾਵਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ।
ਇੰਝ ਦਿੱਤਾ ਗਿਆ ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ
ਪਹਿਲੀ ਲੁੱਟ ਦੀ ਘਟਨਾ 7 ਨਵੰਬਰ ਸ਼ਾਮ ਨੂੰ ਹੋਈ ਸੀ, ਜਦੋਂ ਘੁਬਾਇਆ ਦੇ ਕੋਲ ਫਾਜ਼ਿਲਕਾ ਦੇ ਪ੍ਰਸਿੱਧ ਕੱਪਡ਼ਾ ਵਪਾਰੀ ਫਰਮ ਮੈ . ਸੁਭਾਸ਼ ਚੰਦਰ ਰਾਜੇਸ਼ ਕੁਮਾਰ ਦਾ ਚਾਲਕ ਸ਼ਹਿਰ ਤੋਂ ਕਰੀਬ ਡੇਢ ਲੱਖ ਰੁਪਏ ਦੀ ਉਗਰਾਹੀ ਲੈ ਕੇ ਫਾਜ਼ਿਲਕਾ ਵਾਪਸ ਜਾ ਰਿਹਾ ਸੀ ਤਾਂ ਮੋਟਰਸਾਈਕਲ ’ਤੇ 3 ਅਣਪਛਾਤੇ ਲੁਟੇਰਿਆਂ ਨੇ ਕਾਰ ਦੇ ਸ਼ੀਸ਼ੇ ’ਤੇ ਰੰਗ ਸੁੱਟਿਆ ਦਿੱਤਾ, ਜਿਸ ਦੇ ਨਾਲ ਚਾਲਕ ਨੂੰ ਵਿਖਾਈ ਦੇਣਾ ਬੰਦ ਹੋ ਗਿਆ ਅਤੇ ਜਦੋਂ ਉਸ ਨੇ ਕਾਰ ਰੋਕੀ ਤਾਂ ਉਕਤ ਲੁਟੇਰੇ ਉਸ ’ਤੇ ਹਮਲਾ ਕਰ ਕੇ ਬੈਗ ’ਚ ਰੱਖੀ ਰਾਸ਼ੀ ਖੋਹ ਕੇ ਫਰਾਰ ਹੋ ਗਏ। ਗੱਲ ਪੁਲਸ ਦੀ ਕਾਰਗੁਜ਼ਾਰੀ ਦੀ ਹੋ ਰਹੀ ਹੈ ਤਾਂ ਲੁੱਟ ਦੀ ਘਟਨਾ ਨੂੰ 5 ਦਿਨ ਗੁਜ਼ਰ ਜਾਣ ਦੇ ਬਾਵਜੂਦ ਪੁਲਸ ਦੇ ਹੱਥ ਖਾਲੀ ਹਨ। ਥਾਣਾ ਸਦਰ ਜਲਾਲਾਬਾਦ ਦੇ ਮੁਖੀ ਭੋਲਾ ਸਿੰਘ ਨੇ ਦੱਸਿਆ ਕਿ ਐੱਸ. ਪੀ. ਹੈੱਡਕੁਆਰਟਰ, ਐੱਸ . ਪੀ. ਇੰਵੈਸਟੀਗੇਸ਼ਨ ਅਤੇ ਪੁਲਸ ਉਪ ਕਪਤਾਨ ਮਾਮਲੇ ਦੀ ਜਾਂਚ ਕਰ ਰਹੇ ਹਨ । ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਲੁਟੇਰਿਆਂ ਦੀ ਭਾਲ ਕਰ ਰਹੀ ਹੈ। ਹਾਲੇ ਤੱਕ ਇਸ ਮਾਮਲੇ ’ਚ ਪੁਲਸ ਵੱਲੋਂ ਕੋਈ ਵੀ ਮੁਕੱਦਮਾ ਦਰਜ ਨਾ ਹੋਣਾ ਇਹ ਦਰਾਸਉਂਦ ਪੁਲਸ ਆਪਣੇ ਕੰਮ ਦੇ ਪ੍ਰਤੀ ਕਿੰਨਾ ਗੰਭੀਰਤਾ ਵਿਖਾ ਰਹੀ ਹੈ ।
ਲੁੱਟ ਦੀ ਦੂਜੀ ਘਟਨਾ ’ਚ ਨਕਦੀ ਤੇ
ਅਸਲਾ ਖੋਹ ਕੇ ਫਰਾਰ ਹੋਏ ਲੁਟੇਰੇ
ਘੁਬਾਇਆ ਦੇ ਨਜ਼ਦੀਕ ਹੋਈ ਲੁੱਟ ਦੀ ਵਾਰਦਾਤ ਦੇ ਸਿਰਫ 48 ਘੰਟੀਆਂ ਦੇ ਅੰਦਰ ਹੀ ਪਿੰਡ ਹਲਮੀਵਾਲਾ ਦੇ ਨਜ਼ਦੀਕ ਲੁਟੇਰੇ ਬਜਾਜ ਮੋਟਰਸਾਈਕਲ ਏਜੰਸੀ ਦੇ ਸੰਚਾਲਕ ’ਤੇ ਹਮਲਾ ਕਰ ਕੇ 60 ਹਜ਼ਾਰ ਦੀ ਨਕਦੀ ਤੋਂ ਇਲਾਵਾ 12 ਬੋਰ ਦਾ ਰਿਵਾਲਵਰ ਅਤੇ ਮੋਟਰਸਾਈਕਲ ਖੋਹ ਫਰਾਰ ਹੋ ਗਏ। ਲੁਟੇਰਿਆਂ ਨੇ ਇਸ ਘਟਨਾ ਨੂੰ ਅੰਜਾਮ ਦੇਣ ਦਾ ਨਵਾਂ ਤਰੀਕਾ ਚੁਣਦੇ ਹੋਏ ਸਡ਼ਕ ’ਤੇ ਰੱਸੀ ਲਗਾ ਦਿੱਤੀ ਅਤੇ ਆਪ ਸਾਈਡ ’ਤੇ ਲੁੱਕ ਕੇ ਬੈਠ ਗਏ ਸਨ। ਗੁਰਵਿੰਦਰ ਸਿੰਘ ਨਾਮਕ ਪੀਡ਼ਤ ਵਿਅਕਤੀ ਜਦੋਂ ਰੱਸੀ ਨੂੰ ਸਡ਼ਕ ’ਚੋਂ ਹਟਾਉਣ ਗਿਆ ਤਾਂ ਹਮਲਾਵਰਾਂ ਨੇ ਉਸ ’ਤੇ ਅਤੇ ਉਸ ਦੇ ਇਕ ਸਾਥੀ ’ਤੇ ਹਮਲਾ ਕਰ ਕੇ ਨਕਦੀ, ਚੈੱਕ ਬੁੱਕ, ਲਾਇਸੈਂਸੀ ਰਿਵਾਲਵਰ ਤੇ ਕਾਰਤੂਸ ਖੋਹ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਇਸ ਮਾਮਲੇ ’ਚ 5 ਅਣਪਛਾਤੇ ਲੁਟੇਰਿਆਂ ’ਤੇ ਮੁਕੱਦਮਾ ਦਰਜ ਕਰ ਲਿਆ ਹੈ।
ਕਵਰੇਜ ਦੌਰਾਨ ਮੀਡੀਆ ਕਰਮਚਾਰੀਆਂ ਨੂੰ ਨਹੀਂ ਮਿਲਿਆ ਇਨਸਾਫ
ਪਿੰਡ ਅਮੀਰ ਖਾਸ ’ਚ ਕੁਝ ਮਹੀਨੇ ਪਹਿਲਾਂ ਰੇਤਾ ਦੀ ਖੱਡ ’ਤੇ ਕਵਰੇਜ ਕਰਨ ਗਏ ਮੀਡੀਆ ਕਰਮਚਾਰੀਆਂ ’ਤੇ ਰੇਤਾ ਕਾਰੋਬਾਰੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਤੌਰ ’ਤੇ ਜ਼ਖਮੀ ਕਰ ਦਿੱਤਾ ਸੀ। ਮਾਮਲੇ ’ਤੇ ਮੀਡੀਆ ਦੇ ਵਧਦੇ ਦਬਾਅ ਕਾਰਨ ਪੁਲਸ ਨੇ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ’ਤੇ ਹਮਲਾਵਾਰਾਂ ’ਚ ਰੇਤਾ ਦੇ ਠੇਕੇਦਾਰ ਅਨਿਲ ਚੌਹਾਨ ਸਮੇਤ 4 ਦੋਸ਼ੀਆਂ ਦੇ ਵਿਰੁੱਧ ਅਸਲਾ ਐਕਟ ਤੇ ਕਈ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ ਪਰ ਅੱਜ ਤੱਕ ਪੁਲਸ ਦੋਸ਼ੀਆਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਸਕੀ, ਜਿਸ ਕਾਰਨ ਮੀਡੀਆ ਕਰਮੀਆਂ ਨੂੰ ਪੁਲਸ ਵੱਲੋਂ ਇੰਨਸਾਫ ਨਹੀਂ ਮਿਲਿਆ ਹੈ।
ਲਾਪਤਾ ਅੌਰਤ ਦੇ ਪਰਿਵਾਰ ਨੂੰ ਵੀ ਨਹੀਂ ਮਿਲਿਆ ਪੁਲਸ ਵੱਲੋਂ ਇਨਸਾਫ, ਖਟਕਾਉਣਗੇ ਹਾਈ ਕੋਰਟ ਦਾ ਦਰਵਾਜ਼ਾ
ਸਥਾਨਕ ਦਸਮੇਸ਼ ਨਗਰੀ ਨਿਵਾਸੀ ਬਲਵਿੰਦਰ ਕੌਰ ਪੁੱਤਰੀ ਚਰਨਜੀਤ ਸਿੰਘ ਜੋ ਕਿ 2 ਸਤੰਬਰ ਨੂੰ ਆਪਣੇ ਘਰ ਤੋਂ ਸ੍ਰੀ ਮੁਕਤਸਰ ਸਾਹਿਬ ਲਈ ਨਿਕਲੀ ਅਤੇ ਭੇਤਭਰੇ ਹਾਲਾਤ ’ਚ ਗਾਇਬ ਹੋਈ ਸੀ, ਦਾ ਅੱਜ ਤੱਕ ਪਤਾ ਨਹੀਂ ਲੱਗ ਸਕਿਆ। ਲਾਪਤਾ ਅੌਰਤ ਦਾ ਸੁਸਾਇਡ ਨੋਟ ਅਤੇ ਦੁਪੱਟੇ ਤੋਂ ਇਲਾਵਾ ਹੋਰ ਜ਼ਰੂਰੀ ਦਸਤਾਵੇਜ਼ ਪਿੰਡ ਲੱਧੂਵਾਲਾ ਦੇ ਨਜ਼ਦੀਕ ਗੰਗ ਕੈਨਾਲ ਦੀ ਪੱਟਡ਼ੀ ਦੇ ਕਿਨਾਰੇ ਤੋਂ ਮਿਲੇ ਸਨ, ਜਿਸ ਕਾਰਨ ਪੁਲਸ ਨੇ ਇਸ ਮਾਮਲੇ ਨੂੰ ਆਤਮ-ਹੱਤਿਆ ਨਾਲ ਜੋਡ਼ ਦਿੱਤਾ ਸੀ ਪਰ ਸਵਾ 2 ਮਹੀਨਿਆਂ ਦਾ ਲੰਮਾ ਸਮਾਂ ਗੁਜ਼ਰ ਜਾਣ ਦੇ ਬਾਵਜੂਦ ਲਾਪਤਾ ਅੌਰਤ ਦਾ ਪਤਾ ਨਹੀਂ ਲੱਗ ਪਾਇਆ ਹੈ। ‘ਜਗ ਬਾਣੀ’ ’ਚ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਪੁਲਸ ਨੇ ਦਬਾਅ ’ਚ ਲਾਪਤਾ ਅੌਰਤ ਦੇ ਪਤੀ ਵਿਰੁੱਧ ਮੁਕੱਦਮਾ ਦਰਜ ਕੀਤਾ ਪਰ ਪੀਡ਼ਤ ਪਰਿਵਾਰ ਸ਼ੁਰੂ ਤੋਂ ਹੀ ਇਸ ਨੂੰ ਕਤਲ ਦਾ ਮਾਮਲਾ ਦੱਸ ਕੇ ਪੁਲਸ ਵੱਲੋਂ ਇਨਸਾਫ ਦੀ ਮੰਗ ਕਰਦਾ ਰਿਹਾ ਹੈ। ਪੀਡ਼ਤ ਪਰਿਵਾਰ ਨੇ ਇਸ ਮਾਮਲੇ ’ਤੇ ਪੁਲਸ ’ਤੇ ਉਨ੍ਹਾਂ ਨੂੰ ਇਨਸਾਫ ਤੋਂ ਵਾਂਝਾ ਰੱਖਣ ਦਾ ਦੋਸ਼ ਲਾਉਂਦੇ ਹੋਏ ਮਾਣਯੋਗ ਹਾਈ ਕੋਰਟ ’ਚ ਜਾਣ ਦੀ ਗੱਲ ਕਹੀ ਹੈ ।
ਦਡ਼ਾ-ਸੱਟਾ ਲਵਾਉਣ ਦੇ ਦੋਸ਼ ’ਚ 7 ਖਿਲਾਫ ਮਾਮਲਾ ਦਰਜ
NEXT STORY