ਮੋਗਾ (ਵਿਪਨ ਓਂਕਾਰਾ)-ਜੇਕਰ ਪਰਿਵਾਰ ਦੇ ਕੋਈ ਮੈਂਬਰ ਦੋ-ਚਾਰ ਦਿਨ ਲਈ ਘਰ ਤੋਂ ਬਾਹਰ ਚਲਾ ਜਾਵੇ ਤਾਂ ਪਰਿਵਾਰ ਵਾਲਿਆਂ ਦਾ ਦਿਲ ਉਦਾਸ ਹੋ ਜਾਂਦਾ ਹੈ ਪਰ ਜੇਕਰ ਪਰਿਵਾਰ ਦਾ ਕੋਈ ਮੈਂਬਰ 18 ਸਾਲ ਤੋਂ ਘਰ ਤੋਂ ਲਾਪਤਾ ਹੋਵੇ ਤਾਂ ਉਸ ਪਰਿਵਾਰ ਦਾ ਕੀ ਹਾਲ ਹੁੰਦਾ ਹੋਵੇਗਾ। ਜੇ ਉਹ ਅਚਾਨਕ ਮਿਲ ਜਾਵੇ ਤਾਂ ਪਰਿਵਾਰ ਵਾਲਿਆਂ ਨੂੰ ਬਹੁਤ ਖੁਸ਼ੀ ਹੋ ਰਹੀ ਹੋਵੇਗੀ। ਅਜਿਹੀ ਇਕ ਮਿਸਾਲ ਦੇਖਣ ਨੂੰ ਮਿਲੀ ਮੋਗਾ ਦੇ ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਦੀ, ਜਿਥੇ ਤਕਰੀਬਨ 25 ਬਜ਼ੁਰਗ ਔਰਤਾਂ ਤੇ ਪੁਰਸ਼ ਰਹਿ ਰਹੇ ਹਨ। ਇਨ੍ਹਾਂ ਸਾਰਿਆਂ ਦੀ ਦੇਖਭਾਲ ਕਰ ਰਹੇ ਹਨ ਪੁਲਸ ਦੇ ਜਵਾਨ ਹਵਾਲਦਾਰ ਜਸਵੀਰ ਸਿੰਘ। ਉਨ੍ਹਾਂ ਕੋਲ ਪਿਛਲੇ ਦੋ ਸਾਲਾਂ ਤੋਂ ਮੇਜਰ ਸਿੰਘ ਨਾਮੀ ਬਜ਼ੁਰਗ ਜੋ ਜ਼ਿਲ੍ਹਾ ਸੰਗਰੂਰ ਦੇ ਪਿੰਡ ਸ਼ੇਰੋ ਦਾ ਰਹਿਣ ਵਾਲਾ ਹੈ।
ਉਹ ਉਨ੍ਹਾਂ ਨੂੰ ਪਿੰਡ ਚੜਿੱਕ ਤੋਂ ਮਿਲਿਆ ਸੀ ਪਰ ਉਨ੍ਹਾਂ ਨੂੰ ਪਤਾ ਸੀ ਕਿ ਉਹ ਕਿੱਥੋਂ ਦਾ ਰਹਿਣਾ ਵਾਲਾ ਹੈ। ਜਸਵੀਰ ਸਿੰਘ ਨੇ ਪਹਿਲਾਂ ਵੀ ਇਸ ਬਜ਼ੁਰਗ ਬਾਰੇ ਮੀਡੀਆ ਰਾਹੀਂ ਜਨਤਾ ਨੂੰ ਅਪੀਲ ਕੀਤੀ ਸੀ ਤੇ ਕੱਲ ਫਿਰ ਉਨ੍ਹਾਂ ਬਜ਼ੁਰਗ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਈ ਜੋ ਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋ ਦੇ ਨਿਵਾਸੀਆਂ ਨੇ ਦੇਖੀ ਤੇ ਉਨ੍ਹਾਂ ਨੇ ਮੇਜਰ ਸਿੰਘ ਜੋ ਤਕਰੀਬਨ 18 ਸਾਲ ਪਹਿਲਾਂ ਘਰੋਂ ਲੱਕੜੀ ਕੱਟਣ ਗਿਆ ਸੀ ਤੇ ਉਦੋਂ ਤੋਂ ਲਾਪਤਾ ਸੀ। ਅੱਜ ਮੇਜਰ ਸਿੰਘ ਦੇ ਭਤੀਜੇ ਤੇ ਪਿੰਡ ਵਾਸੀ ਉਸ ਨੂੰ ਲੈਣ ਮੋਗਾ ਪਹੁੰਚੇ ਤੇ ਮੇਜਰ ਸਿੰਘ ਨੂੰ ਦੇਖ ਕੇ ਬਹੁਤ ਖ਼ੁਸ਼ ਹੋਏ।
ਨਸ਼ੇ ’ਚ ਟੱਲੀ ਥਾਣੇਦਾਰ ਦਾ ਕਾਰਨਾਮਾ, ਹਸਪਤਾਲ ’ਚ ਹੰਗਾਮਾ ਕਰ ਡਾਕਟਰ ਨੂੰ ਗੋਲ਼ੀ ਮਾਰਨ ਦੀ ਦਿੱਤੀ ਧਮਕੀ
NEXT STORY