ਮਾਲੇਰਕੋਟਲਾ (ਜਹੂਰ/ਸ਼ਹਾਬੂਦੀਨ) : ਆਪਣੀਆਂ ਜਾਇਜ਼ ਮੰਗਾਂ ਨੂੰ ਮਨਵਾਉਣ ਲੀ ਮੋਟੀਵੇਟਰ ਅਤੇ ਮਾਸਟਰ ਮੋਟੀਵੇਟਰ ਵਰਕਰ ਯੂਨੀਅਨ ਪੰਜਾਬ ਵੱਲੋਂ ਬੀਤੀ 27 ਜੂਨ ਤੋਂ ਸ਼ੁਰੂ ਕੀਤਾ ਗਿਆ ਰੋਸ ਧਰਨਾ ਜਿਥੇ ਅੱਜ 5ਵੇਂ ਦਿਨ ਵੀ ਜਾਰੀ ਰਿਹਾ ਉਥੇ ਪਾਣੀ ਵਾਲੀ ਟੈਂਕੀ 'ਤੇ ਚੜੇ ਮੋਟੀਵੇਟਰ ਅਤੇ ਮਾਸਟਰ ਮੋਟੀਵੇਟਰ ਯੂਨੀਅਨ ਦੇ 6 ਮੈਂਬਰ ਮਲਕੀਤ ਸਿੰਘ ਤਰਨਤਾਰਨ, ਕਿਰਨਪ੍ਰੀਤ ਕੌਰ ਫਤਿਹਗੜ੍ਹ ਸਾਹਿਬ ਗੁਰਜੰਟ ਸਿੰਘ ਤਰਨਤਾਰਨ, ਗੁਰਤੇਜ ਸਿੰਘ ਮੋਗਾ, ਸੋਨੂੰ ਸਿੰਘ ਸੰਗਰੂਰ ਅਤੇ ਗਗਨਦੀਪ ਸੰਗਰੂਰ ਨੂੰ ਭਿਆਨਕ ਗਰਮੀ ਕਾਰਨ ਸਿਹਤ ਖਰਾਬ ਹੋਣ 'ਤੇ ਸਥਾਨਕ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਮੌਕੇ 'ਤੇ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਸੋਢੀ ਅਤੇ ਉਪ ਪ੍ਰਧਾਨ ਸੁਖਵਿੰਦਰ ਸਿੰਘ ਢਿੱਲੋਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਸੀਂ ਸੋਮਵਾਰ ਅਤੇ ਮੰਗਲਵਾਰ ਦਾ ਦਿਨ ਸਰਕਾਰ ਨੂੰ ਸਲਾਹ-ਮਸ਼ਵਰਾ ਕਰਨ ਲਈ ਦਿੰਦੇ ਹਾਂ। ਜੇਕਰ ਇਨ੍ਹੀਂ 2 ਦਿਨਾਂ 'ਚ ਸਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਅੱਗੇ ਵਾਲੀ ਕਾਰਵਾਈ ਸੰਗਠਨ ਦੇ ਸਹਿਯੋਗ ਨਾਲ ਮਾਲੇਰਕੋਟਲਾ-ਲੁਧਿਆਣਾ ਰੋਡ ਜਾਮ ਕਰਨਗੇ ਜਿਸ ਦਾ ਟਾਈਮ ਸਵੇਰੇ 10 ਵਜੇ ਹੋਵੇਗਾ ਕਿਉਂਕਿ ਵਰਕਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਭਿਆਨਕ ਗਰਮੀ 'ਚ ਪ੍ਰਸ਼ਾਸਨ ਵੱਲੋਂ ਨਾ ਤਾਂ ਠੰਡੇ ਪਾਣੀ, ਨਾ ਹਵਾ ਵਾਲੇ ਪੱਖੇ ਅਤੇ ਨਾ ਹੀ ਕੋਈ ਰੋਟੀ ਦਾ ਪ੍ਰਬੰਧ ਕੀਤਾ ਹੈ। ਧਰਨੇ ਦੌਰਾਨ ਲੋਕ ਇਨਸਾਫ ਪਾਰਟੀ ਦੇ ਨੇਤਾ ਜਸਵੰਤ ਸਿੰਘ ਗਜਣਮਾਜਰਾ, ਮਨਵਿੰਦਰ ਸਿੰਘ ਬਿਆਸਪੁਰ ਅਤੇ ਜੱਥੇਦਾਰ ਗੁਰਜੀਵਨ ਸਿੰਘ ਸਰੋਦ ਵਲੋਂ ਕਰਮਚਾਰੀ ਮੰਗਾਂ ਦੀ ਹਿਮਾਇਤ ਕੀਤੀ ਗਈ। ਉਨ੍ਹਾਂ ਨੇ ਕਰਮਚਾਰੀਆਂ ਨਾਲ ਹੋ ਰਹੀ ਬੇਇਨਸਾਫੀ ਦੀ ਨਿੰਦਾ ਕਰਦੇ ਹੋਏ ਮੰਗ ਕੀਤੀ ਕਿ ਕਰਮਚਾਰੀ ਦੀਆਂ ਮੰਗਾਂ ਨੂੰ ਤੁਰੰਤ ਹੱਲ ਕੀਤਾ ਜਾਵੇ।
ਆਸਟ੍ਰੇਲੀਆ 'ਚ ਵਾਇਰਲ ਹੋਏ ਸੀਰੀ ਦਾ ਦੇਖੋ ਪਹਿਲਾ ਇੰਟਰਵੀਊ (ਵੀਡੀਓ)
NEXT STORY