ਮਲੋਟ (ਜੁਨੇਜਾ) - ਸਰੱਬਤ ਖਾਲਸਾ ਵਲੋਂ ਥਾਪੇ ਗਏ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਬਿਆਨ 'ਤੇ ਪਲਟ ਵਾਰ ਕਰਦਿਆਂ ਕਿਹਾ ਕਿ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਬੇਅਦਬੀ ਮਾਮਲਿਆਂ 'ਚ ਜਿੰਮੇਵਾਰ ਵਿਅਕਤੀਆਂ ਖਿਲਾਫ ਕਾਰਵਾਈ ਨਾ ਕਰਨ ਵਾਲਿਆਂ ਦਾ ਕੱਖ ਨਾ ਰਹੇ। ਜਾਣਕਾਰੀ ਅਨੁਸਾਰ ਜਥੇਦਾਰ ਧਿਆਨ ਸਿੰਘ ਮੰਡ 17 ਮਈ ਨੂੰ ਫਾਜ਼ਿਲਕਾ ਤੋਂ ਲੈ ਕੇ ਅਬੋਹਰ, ਮਲੋਟ, ਲੰਬੀ ਤੱਕ ਬਠਿੰਡਾ ਅਤੇ ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਅਤੇ ਬਾਦਲ ਪਰਿਵਾਰ ਦੇ ਮੈਂਬਰਾਂ ਵਿਰੁੱਧ ਕਾਲੀਆਂ ਝੰਡੀਆਂ ਲੈ ਕੇ ਕੱਢੇ ਜਾ ਰਹੇ ਮਾਰਚ ਦੀ ਤਿਆਰੀ ਸਬੰਧੀ ਮਲੋਟ ਆਏ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਹਰਸਿਮਰਤ ਦੇ ਬਿਆਨ ਬੇਅਦਬੀਆਂ ਦੇ ਮਾਮਲੇ 'ਤੇ ਸਿਆਸਤ ਕਰਨ ਵਾਲਿਆਂ ਦਾ ਕੱਖ ਨਾ ਰਹੇ 'ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਅਰਦਾਸ ਕੀਤੀ ਕਿ ਜਿਹੜੇ ਲੋਕ ਉਸ ਵੇਲੇ ਸਰਕਾਰ ਦੇ ਮੁਖੀ ਸਨ ਅਤੇ ਸਭ ਕੁਝ ਜਾਣਦੇ ਹੋਏ ਬੇਅਦਬੀਆਂ ਮਾਮਲੇ ਦੇ ਜਿੰਮੇਵਾਰ ਦੋਸ਼ੀਆਂ ਵਿਰੁੱਧ ਜਾਣਬੁੱਝ ਕੇ ਕਾਰਵਾਈ ਨਾ ਕਰਨ ਵਾਲੇ ਲੋਕਾਂ ਦਾ ਵੀ ਕੱਖ ਨਾ ਰਹੇ। ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਇਸ ਸਭ ਦਾ ਜ਼ਿੰਮੇਵਾਰ ਬਾਦਲਾਂ ਦਾ ਟੱਬਰ ਹੈ ਅਤੇ ਰਹਿਣਾ ਇਨ੍ਹਾਂ ਦਾ ਵੀ ਕੱਖ ਨਹੀਂ।
ਕੈਪਟਨ ਦੇ ਰਾਜਹਠ 'ਤੇ ਭਾਰੂ ਹਨ ਸਿੱਧੂ ਦੇ ਸ਼ਬਦ-ਬਾਣ
NEXT STORY