ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ): ਮਾਘੀ ਦੇ ਜੋੜ ਮੇਲੇ ’ਤੇ ਮਲੋਟ ਰੋਡ ’ਤੇ ਲੱਗਿਆ ਮਨੋਰੰਜਨ ਮੇਲਾ ਵੇਖਣ ਵਾਲਿਆਂ ਨੂੰ ਐਂਤਕੀ ਐਂਟਰੀ ਫ਼ੀਸ ਭਰਨੀ ਪਈ ਤੇ ਲੋਕਾਂ ਦੀ ਜੇਬ ’ਤੇ ਕਾਫ਼ੀ ਅਸਰ ਹੋਇਆ। ਕਿਉਂਕਿ ਜਿਹੜੇ ਚਾਰ ਜਾਂ ਪੰਜ ਜਣੇ ਇਕੱਠੇ ਆਏ, ਉਨ੍ਹਾਂ ਨੂੰ ਤਾਂ 100 ਰੁਪਇਆ ਮਨੋਰੰਜਨ ਮੇਲੇ ਦੇ ਅੰਦਰ ਜਾਣ ਲਈ ਹੀ ਦੇਣਾ ਪਿਆ ਤੇ ਅੰਦਰ ਫ਼ਿਰ ਹਰ ਚੀਜ਼ ਝੂਲਿਆਂ ਆਦਿ ਦੀ ਮਹਿੰਗੀ ਟਿਕਟ ਹੈ। ਦੱਸਣਯੋਗ ਹੈ ਕਿ ਇਸ ਵਾਰ ਮਾਘੀ ਦਾ ਮੇਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਦਿੱਲੀ ਦੇ ਠੇਕੇਦਾਰ ਨੂੰ 61 ਲੱਖ ਰੁਪਏ ’ਚ ਦਿੱਤਾ ਹੈ ਤੇ ਠੇਕੇਦਾਰ ਨੇ ਵੀ ਸਾਰੇ ਪੈਸੇ ਲੋਕਾਂ ਤੋਂ ਹੀ ਵਸੂਲਣੇ ਹਨ।
ਅੱਖਾਂ ’ਚ ਮਿਰਚਾ ਪਾ ਕੇ ਆੜ੍ਹਤੀਏ ਚੋਂ ਖੋਹੀ 9 ਲੱਖ ਦੀ ਨਕਦੀ
NEXT STORY