ਲੁਧਿਆਣਾ, (ਅਮਨ)— ਸਥਾਨਕ ਫੋਕਲ ਪੁਆਇੰਟ ਇਲਾਕੇ 'ਚ 2 ਮੋਟਰਸਾਈਕਲਾਂ ਤੇ ਇਕ ਸਾਈਕਲ ਵਿਚਾਲੇ ਹੋਈ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਰੋਡ 'ਤੇ ਵਿਜੇ ਪ੍ਰਤਾਪ ਸਿੰਘ ਉਮਰ 58 ਸਾਲਾ ਵਾਸੀ ਸਰਪੰਚ ਕਾਲੋਨੀ ਜੋ ਕਿ ਫੋਕਲ ਪੁਆਇੰਟ ਫੇਸ-5 'ਚ ਸਥਿਤ ਸੂਰਜ ਉਦਯੋਗ ਫੈਕਟਰੀ 'ਚ ਕੰਮ ਕਰਦਾ ਹੈ। ਜਦ ਉਹ ਕੰਮ ਖਤਮ ਕਰ ਕੇ ਸਾਈਕਲ 'ਤੇ ਆਪਣੇ ਘਰ ਜਾ ਰਿਹਾ ਸੀ ਕਿ ਮੁੰਡੀਆਂ ਕਲਾਂ ਨੇੜੇ ਤੇਜ਼ ਰਫਤਾਰ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਲਾਪਰਵਾਹੀ ਨਾਲ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਸਾਈਕਲ ਸਵਾਰ ਵਿਜੇ ਪ੍ਰਤਾਪ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਟੱਕਰ ਮਾਰਨ ਤੋਂ ਬਾਅਦ ਬਾਈਕ ਸਵਾਰ ਮੋਟਰਸਾਈਕਲ ਛੱਡ ਕੇ ਮੌਕੇ 'ਤੋਂ ਫਰਾਰ ਹੋ ਗਏ। ਜ਼ਖਮੀ ਹਾਲਤ 'ਚ ਸਾਈਕਲ ਸਵਾਰ ਵਿਜੇ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਜੀਵਨ ਨਗਰ ਚੌਕੀ 'ਚ ਮ੍ਰਿਤਕ ਦੇ ਭਤੀਜੇ ਮਨਪ੍ਰੀਤ ਸਿੰਘ ਵਾਸੀ ਸਰਪੰਚ ਕਾਲੋਨੀ ਨੇ ਸੂਚਨਾ ਦਿੱਤੀ ਤੇ ਪੁਲਸ ਜਾਂਚ ਅਧਿਕਾਰੀ ਭੁਪਿੰਦਰ ਸਿੰਘ ਨੇ ਮੋਟਰਸਾਈਕਲ ਕਬਜ਼ੇ 'ਚ ਲੈ ਕੇ ਬਾਈਕ ਸਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਬੈਂਕਾਂ ਦੇ ਰਲੇਵੇਂ ਖਿਲਾਫ ਮੁਲਾਜ਼ਮਾਂ ਕੀਤਾ ਰੋਸ ਪ੍ਰਦਰਸ਼ਨ
NEXT STORY