ਫਾਜ਼ਿਲਕਾ, (ਨਾਗਪਾਲ)— ਫਾਜ਼ਿਲਕਾ ਜ਼ਿਲ੍ਹੇ ਦੀ ਮੰਡੀ ਰੋੜਾਂਵਾਲੀ ਤੋਂ ਫ਼ਾਜ਼ਿਲਕਾ ਵੱਲ ਨੂੰ ਜਾਂਦੀ ਰੋਡ 'ਤੇ ਸਥਿਤ ਪਿੰਡ ਨੁਕੇਰੀਆ ਦੇ ਨੇੜੇ ਸਤਿਸੰਗ ਘਰ ਦੇ ਲਾਗੇ ਇਕ ਟਰੈਕਟਰ ਤੇ ਮੋਟਰਸਾਈਕਲ ਦੀ ਟੱਕਰ 'ਚ ਮੋਟਰਸਾਈਕਲ ਚਾਲਕ ਦੀ ਮੌਤ ਹੋਣ ਦਾ ਸਮਾਚਾਰ ਹੈ।
ਜਾਣਕਾਰੀ ਮੁਤਾਬਕ ਪਿੰਡ ਨੁਕੇਰੀਆ ਵਾਸੀ ਗੁਰਮੇਜ ਸਿੰਘ (35) ਅਤੇ ਉਸ ਦੇ ਨਾਲ ਇਕ ਹੋਰ ਵਿਅਕਤੀ ਮੋਟਰਸਾਈਕਲ 'ਤੇ ਮੰਡੀ ਰੋੜਾਂਵਾਲੀ ਤੋਂ ਆਪਣੇ ਪਿੰਡ ਨੁਕੇਰੀਆਂ ਨੂੰ ਆ ਰਿਹਾ ਸੀ। ਜਿਨ੍ਹਾਂ ਦੀ ਸਾਹਮਣੇ ਤੋਂ ਆ ਰਹੇ ਟਰੈਕਟਰ ਨਾਲ ਟੱਕਰ ਹੋ ਗਈ। ਇਸ ਟੱਕਰ 'ਚ ਗੁਰਮੇਜ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਤੇ ਦੂਜੇ ਵਿਅਕਤੀ ਮਹਿੰਦਰ ਸਿੰਘ ਵਾਸੀ ਬੀੜ ਤਲਾਬ ਜ਼ਿਲ੍ਹਾ ਬਠਿੰਡਾ ਦੇ ਸੱਟਾਂ ਲੱਗੀਆਂ ਹਨ। ਜਿਸ ਨੂੰ ਇਲਾਜ ਲਈ ਫ਼ਾਜ਼ਿਲਕਾ ਦੇ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ।
ਫਿਰੋਜ਼ਪੁਰ ਲਈ ਵੱਡੀ ਰਾਹਤ, 39 ਮਰੀਜ਼ਾਂ ਨੇ ਦਿੱਤੀ ਕੋਰੋਨਾ ਨੂੰ ਮਾਤ
NEXT STORY