ਬੁਢਲਾਡਾ/ਮਾਨਸਾ (ਸੰਦੀਪ ਮਿੱਤਲ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਾਲੀ ਇਲਾਕੇ ਦੀ ਸਿਰਮੌਰ ਵਿਦਿਅਕ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਸਿੱਖਿਆ ਦੇ ਖੇਤਰ 'ਚ ਮੋਹਰੀ ਯੋਗਦਾਨ ਪਾ ਰਿਹਾ ਹੈ। ਰਾਸ਼ਟਰੀ ਮੁਲਾਂਕਣ ਮਾਨਤਾ ਕੌਂਸਲ (ਨੈਕ) ਵੱਲੋਂ 'ਏ' ਗ੍ਰੇਡ ਪ੍ਰਮਾਣਿਤ ਅਤੇ ਬਾਇਓਟੈਕਨਾਲੋਜੀ ਵਿਭਾਗ, ਮਨਿਸਟਰੀ ਆਫ਼ ਸਾਇੰਸ ਅਤੇ ਟੈਕਨਾਲੋਜੀ, ਭਾਰਤ ਸਰਕਾਰ ਤੋਂ ਸਟਾਰ ਕਾਲਜ ਦਰਜਾ ਪ੍ਰਾਪਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ ਇਸ ਸੰਸਥਾ 'ਚ 6500 ਦੇ ਕਰੀਬ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਪੰਥਕ ਸ਼ਖ਼ਸੀਅਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਸਰਪ੍ਰਸਤੀ ਅਤੇ ਕਾਲਜ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਦੀ ਅਗਵਾਈ 'ਚ ਇਹ ਕਾਲਜ ਸਿੱਖਿਆ ਦੇ ਖੇਤਰ 'ਚ ਝੰਡੇ ਗੱਡ ਰਿਹਾ ਹੈ।
ਕਾਲਜ ਪ੍ਰਿੰਸੀਪਲ ਡਾ. ਬੱਲ ਨੇ ਦੱਸਿਆ ਕਿ ਇਹ ਸੰਸਥਾ 5 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੇ ਖਾਲਸਾਈ ਸੱਭਿਆਚਾਰਕ ਉਤਸਵ ਅਤੇ ਖਾਲਸਾਈ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਕਾਲਜ 'ਚ ਬੀ. ਵਾਕ, ਨਵੀਆਂ ਸਿੱਖਿਆ ਨੀਤੀਆਂ ਤਹਿਤ ਬੀ. ਏ. (18 ਇਲੈਕਟਿਵ ਵਿਸ਼ੇ), ਬੀ. ਕਾਮ, ਬੀ. ਕਾਮ. (ਆਨਰਜ਼), ਬੀ. ਲਿਬ, ਬੀ. ਐੱਸਸੀ. (ਖੇਤੀਬਾੜੀ), ਬੀ. ਬੀ. ਏ., ਬੀ. ਸੀ. ਏ., ਬੀ. ਐੱਸ. ਸੀ. (ਮੈਡੀਕਲ, ਨਾਨ-ਮੈਡੀਕਲ), ਪੀ. ਜੀ. ਡੀ. ਸੀ. ਏ, ਐੱਮ. ਐੱਸਸੀ. (ਆਈ.ਟੀ./ਲੇਟਰਲ ਐਂਟਰੀ), ਐੱਮ. ਸੀ. ਏ., ਐੱਮ. ਸੀ. ਏ. ਲੇਟਰਲ ਐਂਟਰੀ 2 ਸਾਲਾ, ਐੱਮ. ਏ. (ਪੰਜਾਬੀ, ਅੰਗਰੇਜ਼ੀ, ਇਤਿਹਾਸ, ਹਿੰਦੀ, ਸੰਗੀਤ ਗਾਇਨ, ਰਾਜਨੀਤੀ ਸ਼ਾਸਤਰ) ਐੱਮ. ਲਿਬ, ਐੱਮ. ਐੱਸਸੀ. (ਮੈਥ, ਕੈਮਿਸਟਰੀ, ਫਿਜ਼ਿਕਸ), ਐੱਮ. ਕਾਮ, ਐੱਮ. ਐੱਸ ਸੀ. (ਫੈਸ਼ਨ ਟੈਕਨਾਲੋਜੀ), 11ਵੀਂ ਅਤੇ 12ਵੀਂ (ਆਰਟਸ, ਕਾਮਰਸ ਅਤੇ ਸਾਇੰਸ) ਆਦਿ ਕੋਰਸ ਚੱਲ ਰਹੇ ਹਨ। ਸੰਸਥਾ 'ਚ ਪੇਸ਼ਾਵਰ ਕਿੱਤਿਆਂ ਨੂੰ ਬੜ੍ਹਾਵਾ ਦੇਣ ਲਈ ਯੂ. ਜੀ. ਸੀ. ਤੋਂ ਪ੍ਰਵਾਨਿਤ ਐਡ ਆਨ ਕੋਰਸ-ਐਡਵਾਂਸਡ ਡਿਪਲੋਮਾ ਇਨ ਕੰਪਿਊਟਰ ਹਾਰਡਵੇਅਰ ਐਂਡ ਨੈੱਟਵਰਕਿੰਗ, ਵੈੱਬ ਡਿਜ਼ਾਈਨਿੰਗ, ਸਪੋਕਨ ਇੰਗਲਿਸ਼ ਤੇ ਕਮਿਊਨੀਕੇਸ਼ਨ ਸਕਿਲਜ਼ ਅਤੇ ਫੈਸ਼ਨ ਡਿਜ਼ਾਈਨਿੰਗ ਕੋਰਸ ਚੱਲ ਰਹੇ ਹਨ।
ਗੁ. ਦੂਖ ਨਿਵਾਰਨ ਸਾਹਿਬ ਲਈ 2 ਅਹਿਮ ਪ੍ਰਾਜੈਕਟਾਂ 'ਤੇ ਬਣੀ ਸਹਿਮਤੀ
NEXT STORY