ਖਰੜ, (ਅਮਰਦੀਪ, ਰਣਬੀਰ, ਸ਼ਸ਼ੀ)– ਖਰੜ ਦੇ ਵਾਰਡ ਨੰਬਰ 3 ਗੁਰੂ ਤੇਗ ਬਹਾਦਰ ਨਗਰ ਵਿਖੇ ਇਕ ਵਿਆਹੁਤਾ ਨੌਜਵਾਨ ਨੇ ਗਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਭਗਵੰਤ ਸਿੰਘ ਨੇ ਦੱਸਿਆ ਕਿ ਨੌਜਵਾਨ ਕਮਲਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਜੋ ਕਿ ਸਿੱਖਿਆ ਵਿਭਾਗ ਵਿਚ ਨੌਕਰੀ ਕਰਦਾ ਸੀ ਉਸ ਦੇ ਮਾਤਾ ਪਿਤਾ ਦੀ ਮੌਤ ਹੋ ਜਾਣ ਤੋਂ ਬਾਅਦ ਉਹ ਡਿਪਰੈਸ਼ਨ ਵਿਚ ਰਹਿੰਦਾ ਸੀ। ਅੱਜ ਜਦੋਂ ਉਸ ਦੀ ਪਤਨੀ ਆਪਣੇ 10 ਮਹੀਨੇ ਦੇ ਬੱਚੇ ਨਾਲ ਆਪਣੇ ਪੇਕੇ ਘਰ ਲੁਧਿਆਣਾ ਗਈ ਹੋਈ ਸੀ ਤਾਂ ਕਮਲਜੀਤ ਸਿੰਘ ਨੇ ਆਪਣੇ ਕਮਰੇ 'ਚ ਗਲ ਫਾਹਾ ਲੈ ਲਿਆ। ਫਾਹਾ ਲੈਣ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ ਤੇ ਨਾ ਹੀ ਕੋਈ ਮ੍ਰਿਤਕ ਪਾਸੋਂ ਸੂ-ਸਾਈਡ ਨੋਟ ਮਿਲਿਆ ਹੈ। ਪੁਲਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਲਾਸ਼ ਨੂੰ ਸਿਵਲ ਹਸਪਤਾਲ ਖਰੜ ਦੀ ਮੌਰਚਰੀ ਵਿਚ ਰਖਵਾਇਆ ਗਿਆ ਹੈ।
ਪਟਿਆਲਾ 'ਚ ਗੈਂਗਵਾਰ, ਨੌਜਵਾਨ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ
NEXT STORY