ਬੁਢਲਾਡਾ (ਬਾਂਸਲ) - ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ 'ਤੇ ਬਲਾਕ ਬੁਢਲਾਡਾ ਦੇ ਸਮੁੱਚੇ ਮਨਰੇਗਾ ਕਰਮਚਾਰੀਆਂ ਨੇ ਅੱਜ ਕਲਮ ਛੋੜ ਹੜਤਾਲ ਕਰਕੇ ਬੀ.ਡੀ.ਪੀ.ਓ. ਦਫਤਰ 'ਚ ਧਰਨਾ ਦਿੱਤਾ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਜਗਦੀਪ ਸਿੰਘ ਪਿਪਲੀਆਂ, ਜਸਪਾਲ ਸਿੰਘ ਜੱਸੀ ਅਤੇ ਜਗਤਾਰ ਸਿੰਘ ਖੁਡਾਲ ਨੇ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ 'ਚ ਮਨਰੇਗਾ ਅਧੀਨ ਪਿਛਲੇ 1 ਦਹਾਕੇ ਤੋਂ ਡਿਊਟੀ ਕਰ ਰਹੇ ਮਨਰੇਗਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਸਰਕਾਰ ਲਗਾਤਾਰ ਅਣਗੌਲਿਆ ਕਰ ਰਹੀ ਹੈ। ਪੰਚਾਇਤ ਵਿਭਾਗ 'ਚ ਮਰਜ ਕਰਕੇ ਰੈਗੂਲਰ ਕਰਨ ਦੀ ਫਾਇਲ ਪ੍ਰਸੋਨਲ ਵਿਭਾਗ ਨੂੰ ਲਗਾਤਾਰ ਦੋ ਵਾਰ ਭੇਜੀ ਗਈ ਹੈ ਪਰ ਸਰਕਾਰ ਪੈਸੇ ਦੀ ਘਾਟ ਦਾ ਬਹਾਨਾ ਲੈ ਕੇ ਫਾਇਲ ਵਾਪਸ ਭੇਜ ਰਹੀ ਹੈ।
ਯੂਨੀਅਨ ਆਗੂ ਅਤੇ ਵਧੀਕ ਪ੍ਰੋਗਰਾਮ ਅਫਸਰ ਨੇ ਕਿਹਾ ਕਿ ਮਨਰੇਗਾ ਕਰਮਚਾਰੀ ਹੁਣ ਸਰਕਾਰ ਦੇ ਝੂਠੇ ਲਾਰਿਆਂ ਤੋਂ ਅੱਕ ਚੁੱਕੇ ਹਨ। ਉਹ ਸਰਕਾਰ ਦੀ ਵਾਅਦਾ ਖਿਲਾਫੀ ਦਾ ਸਖਤ ਵਿਰੋਧ ਕਰਕੇ ਸੰਘਰਸ਼ ਦਾ ਰਾਹ ਅਖਤਿਆਰ ਕਰਨ ਲਈ ਮਜ਼ਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਦ ਤੱਕ ਸਰਕਾਰ ਮਨਰੇਗਾ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਕਰਕੇ ਲਾਗੂ ਨਹੀਂ ਕਰਦੀ, ਉਦੋ ਤੱਕ ਮਨਰੇਗਾ ਕਰਮਚਾਰੀ ਆਪਣੇ ਸੰਘਰਸ਼ ਨੂੰ ਦਿਨ ਪ੍ਰਤੀ ਦਿਨ ਪ੍ਰਚੰਡ ਕਰਨਗੇ। ਇਸ ਮੌਕੇ ਜਸਪਾਲ ਸਿੰਘ ਗੁਰਨੇ, ਬੀਰਬਲ ਸਿੰਘ, ਕਾਲਾ ਮਾਖਾ, ਸਰਬਜੀਤ ਕੌਰ, ਪਰਮਿੰਦਰ ਕੌਰ ਆਦਿ ਹਾਜ਼ਰ ਸਨ।
ਬੇਅਦਬੀ ਦੇ ਮੁੱਖ ਗਵਾਹ ਨੂੰ ਖਰੀਦਣ ਦੀ ਕੋਸ਼ਿਸ਼, ਦਿੱਤਾ 2 ਲੱਖ ਦਾ ਚੈੱਕ
NEXT STORY