ਚੰਡੀਗੜ੍ਹ— ਦੁਸ਼ਮਣ ਸਾਹਮਣੇ ਹਿੰਮਤ ਤੇ ਬਹਾਦਰੀ ਦੀ ਮਿਸਾਲ ਬਣਨ ਵਾਲੇ ਵੀਰ ਜਵਾਨਾਂ ਦੇ ਨਾਂ ਗੈਲਨਟਰੀ ਐਵਾਰਡ ਲਈ ਚੁਣੇ ਗਏ, ਜਿਨ੍ਹਾਂ 'ਚ ਦੋ ਪੰਜਾਬ ਤੇ ਇਕ ਹਰਿਆਣੇ ਦਾ ਫੌਜੀ ਵੀ ਸ਼ਾਮਲ ਹਨ। ਆਪਣੀ ਬਹਾਦਰੀ 'ਤੇ ਹਿੰਮਤ ਲਈ ਪੰਜਾਬ ਦੇ ਮੇਜਰ ਈਸ਼ਾਨ ਧੀਮਾਨ, ਪੰਜਾਬ ਦੇ ਮੋਗਾ ਦੇ ਸਿਪਾਹੀ ਅਵਤਾਰ ਸਿੰਘ ਅਤੇ ਹਰਿਆਣਾ ਦੇ ਹਿਸਾਰ ਤੋਂ ਸਵਾਰ ਰਾਜੇਸ਼ ਕੁਮਾਰ ਨੂੰ 'ਸੈਨਾ ਮੈਡਲ' (ਬਹਾਦਰੀ) ਨਾਲ ਨਵਾਜਿਆ ਜਾਵੇਗਾ। ਆਰਮੀ ਕਮਾਂਡਰ, ਦੱਖਣ-ਪੱਛਮੀ ਕਮਾਂਡ, ਲੈਫਟੀਨੈਂਟ ਜਨਰਲ ਚਰਿਸ਼ ਮੈਥਸਨ ਇਨ੍ਹਾਂ ਫੌਜੀਆਂ ਨੂੰ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਇਸ ਪ੍ਰੋਗਰਾਮ ਦੇ ਸਥਾਨ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਹੈ।
ਇਕ IAS ਸਮੇਤ 14 PCS ਅਧਿਕਾਰੀਆਂ ਦਾ ਤਬਾਦਲਾ
NEXT STORY