ਸਮਾਲਸਰ,(ਸੁਰਿੰਦਰ)- ਮੋਗਾ ਜ਼ਿਲ੍ਹੇ ਦੇ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸਾਹੋਕੇ ਵਾਸੀ ਹਰਵਿੰਦਰ ਸਿੰਘ ਉਰਫ ਹੈਪੀ ਪੁੱਤਰ ਸੁਖਦੇਵ ਸਿੰਘ ਦੀ ਜੰਮੂ-ਕਸ਼ਮੀਰ 'ਚ ਡਿਊਟੀ ਦੌਰਾਨ ਭੇਤਭਰੇ ਹਾਲਾਤ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
'ਜਗ ਬਾਣੀ' ਦੇ ਪ੍ਰਤੀਨਿਧ ਵਲੋ ਜਦ ਪਿੰਡ ਸਾਹੋਕੇ ਤੋਂ ਜਾਣਕਾਰੀ ਇੱਕਠੀ ਕਰਨੀ ਚਾਹੀ ਤਾਂ ਉਕਤ ਫੌਜੀ ਨੌਜਵਾਨ ਦੇ ਘਰ ਨੂੰ ਜਿੰਦਰਾ ਲੱਗਾ ਹੋਇਆ ਸੀ ਅਤੇ ਕਿਸੇ ਵੀ ਪਿੰਡ ਵਾਸੀ ਨੇ ਉਸ ਦੀ ਮੌਤ ਸਬੰਧੀ ਜਾਣਕਾਰੀ ਦੇਣ ਤੋਂ ਇੰਨਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੌਤ ਸਬੰਧੀ ਕਈ ਤਰ੍ਹਾਂ ਦੀਆਂ ਅਫਵਾਹਾਂ ਚੱਲ ਰਹੀਆਂ ਹਨ। ਇਸ ਲਈ ਮੌਤ ਕਿਵੇ ਹੋਈ, ਉਹ ਇਸ ਬਾਰੇ ਕੁਝ ਨਹੀਂ ਕਹਿ ਸਕਦੇ। ਪਤਾ ਲੱਗਾ ਹੈ ਕਿ ਫੌਜ 'ਚ ਤਾਇਨਾਤ ਉਕਤ ਨੌਜਵਾਨ ਪਿਛਲੇ 4-5 ਸਾਲ ਤੋਂ ਜੈਤੋ ਮੰਡੀ ਵਿਖੇ ਰਹਿ ਰਿਹਾ ਸੀ। ਸਰਪੰਚ ਗੋਬਿੰਦ ਸਿੰਘ ਨੇ ਵੀ ਮੌਤ ਦੇ ਕਾਰਨਾਂ ਬਾਰੇ ਜਾਣਕਾਰੀ ਨਾ ਹੋਣ ਬਾਰੇ ਦੱਸਿਆ। ਇਸ ਮਾਮਲੇ ਸਬੰਧੀ ਜਦੋ ਥਾਣਾ ਸਮਾਲਸਰ ਦੇ ਮੁਖ ਅਫਸਰ ਜਗਤਾਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਪ੍ਰਾਪਤ ਨਹੀ ਹੋਈ।
ਪੰਜਾਬ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਸ਼ੁੱਕਰਵਾਰ ਨੂੰ 2817 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
NEXT STORY