ਫਤਿਹਗੜ੍ਹ ਸਾਹਿਬ (ਵਿਪਨ): 4 ਦਿਨਾਂ ਤੋਂ ਘਰੋਂ ਲਾਪਤਾ ਹੋਏ ਬੱਚਿਆਂ ਨੂੰ ਆਖਿਰਕਾਰ ਗੋਬਿੰਦਗੜ੍ਹ ਪੁਲਸ ਨੇ ਲੱਭ ਲਿਆ। ਦਰਅਸਲ, ਮਤਰਏ ਪਿਤਾ ਤੋਂ ਤੰਗ ਇਹ ਬੱਚੇ ਆਪਣੇ-ਆਪਣੇ ਅਸਲੀ ਪਿਤਾ ਕੋਲ ਜਾਣ ਲਈ ਘਰੋਂ ਨਿਕਲੇ। ਬੱਚਿਆਂ ਦੇ ਚਾਚੇ ਨੇ ਇਨ੍ਹਾਂ ਦੇ ਲਾਪਤਾ ਹੋਣ ਦੀ ਰਿਪੋਰਟ ਪੁਲਸ ਨੂੰ ਲਿਖਵਾਈ ਸੀ, ਜਿਸ ਦੀ ਪੁਲਸ ਜਾਂਚ 'ਚ ਵੱਖਰੀ ਹੀ ਕਹਾਣੀ ਸਾਹਮਣੇ ਆਈ। ਪੁਲਸ ਮੁਤਾਬਕ ਮੂਲ ਰੂਪ 'ਚ ਬਿਹਾਰ ਦੇ ਰਹਿਣ ਵਾਲੇ ਇਨ੍ਹਾਂ ਬੱਚਿਆਂ ਦੀ ਮਾਂ ਇਕ ਸਾਲ ਪਹਿਲਾਂ ਆਪਣੇ ਪਤੀ ਨੂੰ ਛੱਡ ਪ੍ਰੇਮੀ ਨਾਲ ਫਰਾਰ ਹੋ ਗਈ ਸੀ। ਮਤਰੇਆ ਪਿਤਾ ਦਾ ਇਨ੍ਹਾਂ ਬੱਚਿਆਂ ਨਾਲ ਵਿਵਹਾਰ ਚੰਗਾ ਨਹੀਂ ਸੀ। ਉਸਦੇ ਅੱਤਿਆਚਾਰ ਤੋਂ ਦੁਖੀ ਹੋ ਬੱਚੇ ਆਪਣੇ ਅਸਲੀ ਪਿਤਾ ਕੋਲ ਜਾਣ ਲਈ ਪਿੰਡ ਤੂਰ ਚਲੇ ਗਏ ਸਨ, ਜਿਨ੍ਹਾਂ ਨੂੰ ਪੁਲਸ ਨੇ ਬਰਾਮਦ ਕਰ ਲਿਆ ਹੈ।
ਫਿਲਹਾਲ ਬੱਚੇ ਪੁਲਸ ਦੀ ਪਨਾਹ 'ਚ ਹਨ, ਜਿਨ੍ਹਾਂ ਨੂੰ ਲੈਣ ਲਈ ਉਨ੍ਹਾਂ ਦਾ ਪਿਤਾ ਬਿਹਾਰ ਤੋਂ ਚੱਲ ਪਿਆ ਹੈ, ਜਿਸਦੇ ਆਉਣ Ýਤੇ ਬੱਚੇ ਉਸਦੇ ਹਵਾਲੇ ਕਰ ਦਿੱਤੇ ਜਾਣਗੇ।
ਪੰਜਾਬ ਬਜਟ ਇਜਲਾਸ : ਅਕਾਲੀਆਂ ਤੋਂ ਬਾਅਦ 'ਆਪ' ਨੇ ਵੀ ਕੀਤਾ ਵਾਕਆਊਟ
NEXT STORY