ਅਬੋਹਰ (ਜ.ਬ): ਅਬੋਹਰ ਸ਼੍ਰੀਗੰਗਾਨਗਰ ਕੌਮਾਂਤਰੀ ਰੋਡ ਨੰ. 15 ’ਤੇ ਸਥਿਤ ਪਿੰਡ ਉਸਮਾਨਖੇੜਾ ਦੇ ਸਰਕਾਰੀ ਮਿਡਲ ਸਕੂਲ ਦੇ ਮੁਖਧਿਆਪਕ ਰਵਿੰਦਰ ਸਿੰਘ ਜਿਸਦੀ ਕਾਰ ਦੋ ਦਿਨ ਪਹਿਲਾਂ ਸਾਧੁਵਾਲੀ ਦੀ ਗੰਗ ਕੈਨਾਲ ਦੇ ਕੰਢੇ ਲਾਵਾਰਿਸ ਮਿਲੀ ਸੀ। ਉਨ੍ਹਾਂ ਦੀ ਲਾਸ਼ ਗੰਗ ਕੈਨਾਲ ਦੀ ਬਾਰਹ ਮਾਸੀ ਨਹਿਰ ’ਚ ਘਮੂੜਵਾਲੀ ਥਾਣਾ ਖੇਤਰ ’ਚ ਬਰਾਮਦ ਹੋਈ ਹੈ। ਜਵਾਹਰ ਨਗਰ ਥਾਣਾ ਪੁਲਸ ਨੇ ਮ੍ਰਿਤਕ ਦੀ ਪਤਨੀ ਨਿਰਮਲ ਕੌਰ ਦੇ ਬਿਆਨਾਂ ’ਤੇ ਆਈ.ਪੀ.ਸੀ. ਦੀ ਧਾਰਾ 174 ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਕੇਸਰੀ ਸਿੰਹਪੁਰ ਥਾਣਾ ਖੇਤਰ ’ਚ ਚੱਕ 6-ਡੱਬਲਿਓ ਦਾ ਮੂਲ ਵਾਸੀ ਰਵਿੰਦਰ ਸਿੰਘ ਕਾਫੀ ਸਮੇਂ ਤੋਂ ਅਗ੍ਰਸੈਨ ਨਗਰ ਕਾਲੋਨੀ ਸ਼੍ਰੀਗੰਗਾਨਗਰ ’ਚ ਪਰਿਵਾਰ ਸਮੇਤ ਰਹਿ ਰਿਹਾ ਸੀ। ਉਸ ਦੇ ਇਕ ਪੁੱਤਰ ਅਤੇ ਇਕ ਪੁੱਤਰੀ ਹੈ। ਉਹ ਉਸਮਾਨਖੇੜਾ ’ਚ ਮਿਡਲ ਸਕੂਲ ’ਚ ਮੁਖਧਿਆਪਕ ਸੀ। ਉਸਦੀ ਪਤਨੀ ਨਿਰਮਲ ਕੌਰ ਨੇ ਪੁਲਸ ਨੂੰ ਦੱਸਿਆ ਕਿ 14 ਸਤੰਬਰ ਦੀ ਸਵੇਰੇ ਉਹ ਰੋਜ਼ਾਨਾ ਦੀ ਤਰ੍ਹਾਂ ਕਾਰ ਰਾਹੀਂ ਸਕੂਲ ਡਿਊਟੀ ਕਰਨ ਜਾਣ ਦਾ ਕਹਿ ਕੇ ਘਰ ਤੋਂ ਗਏ ਸੀ। ਦੁਪਹਿਰ ਬਾਅਦ ਜਦ ਉਹ ਘਰ ਨਹੀਂ ਆਏ ਤਾਂ ਫੋਨ ’ਤੇ ਸੰਪਰਕ ਕੀਤਾ। ਉਸਦਾ ਮੋਬਾਈਲ ਬੰਦ ਸੀ। ਉਸੇ ਰਾਤ ਨੂੰ ਲਗਭਗ 9 ਵਜੇ ਜਾਣਕਾਰੀ ਮਿਲੀ ਕਿ ਰਵਿੰਦਰਸਿੰਘ ਦੀ ਕਾਰ ਸਾਧੁਵਾਲੀ ’ਚ ਗੰਗ ਕੈਨਾਲ ਕੰਢੇ ਮਿੱਟੀ ’ਚ ਫਸੀ ਖੜ੍ਹੀ ਹੈ। ਉਥੇ ਜਾਣ ’ਤੇ ਪਿੰਡ ਦੇ ਕੁਝ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਸਵੇਰੇ 11.30 ਵਜੇ ਰਵਿੰਦਰ ਸਿੰਘ ਨੂੰ ਕਾਰ ਫਸ ਜਾਣ ’ਤੇ ਟੋਚਨ ਕਰ ਕੱਢਣ ਲਈ ਵਾਹਨ ਦਾ ਇੰਤਜਾਮ ਕਰਦੇ ਹੋਏ ਦੇਖਿਆ ਸੀ।
ਪੁਲਸ ਮੁਤਾਬਕ ਇਹ ਲੋਕ ਆਪਣੇ ਕੋਲ ਕੋਈ ਵਾਹਨ ਨਾ ਹੋਣ ਦਾ ਕਹਿ ਕੇ ਚਲੇ ਗਏ। ਇਸ ਦੇ ਬਾਅਦ ਰਵਿੰਦਰ ਸਿੰਘ ਦੇ ਨਾਲ ਕੀ ਘਟਨਾਕ੍ਰਮ ਹੋਇਆ, ਇਸ ਦੀ ਜਾਣਕਾਰੀ ਨਿਰਮਲ ਕੌਰ ਨੂੰ ਨਹੀਂ ਹੈ। ਸਕੂਲ ’ਚ ਸਟਾਫ ਕਰਮੀਆਂ ਨੇ ਦੱਸਿਆ ਕਿ ਉਹ ਸਵੇਰੇ 10.30 ਵਜੇ ਹਾਜ਼ਰੀ ਲਾਉਣ ਬਾਅਦ ਕਾਰ ਲੈ ਕੇ ਕਿਤੇ ਚਲੇ ਗਏ ਸੀ। ਪੁਲਸ ਅਨੁਸਾਰ ਉਹ ਕੋਈ ਹਾਦਸੇ ਕਾਰਨ ਨਹਿਰ ’ਚ ਡਿੱਗ ਪਏ ਜਾਂ ਕਥਿਤ ਤੌਰ ’ਤੇ ਖੁਦਕੁਸ਼ੀ ਕੀਤੀ ਹੈ, ਇਸ ਦੀ ਗਹਿਣਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਨਵਜੋਤ ਸਿੱਧੂ ਤੇ ਰਾਘਵ ਚੱਢਾ ਵਿਚਾਲੇ ਜ਼ਬਰਦਸਤ ਟਵਿੱਟਰ ਵਾਰ, ਇਕ-ਦੂਜੇ 'ਤੇ ਲਾਏ ਗੰਭੀਰ ਦੋਸ਼
NEXT STORY