ਭਵਾਨੀਗੜ੍ਹ (ਵਿਕਾਸ, ਸੰਜੀਵ): ਦੁਕਾਨ ’ਚੋਂ ਮੋਬਾਇਲ ਲੈ ਕੇ ਫਰਾਰ ਹੋਏ ਵਿਅਕਤੀ ਨੂੰ ਪੁਲਸ ਨੇ ਸਾਥੀ ਸਮੇਤ ਧਰ ਦਬੋਚਿਆ। ਇਸ ਸਬੰਧੀ ਪੁਲਸ ਨੇ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਸ਼ਹਿਰ ਦੀ ਬਲਿਆਲ ਰੋਡ ’ਤੇ ਮੋਬਾਇਲਾਂ ਦੀ ਦੁਕਾਨ ਕਰਦੇ ਪਿ੍ਰਤਪਾਲ ਸਿੰਘ ਵਾਸੀ ਕਾਹਨਗੜ੍ਹ ਨੇ ਪੁਲਸ ਨੂੰ ਦੱਸਿਆ ਕਿ ਬੀਤੀ 20 ਦਸੰਬਰ ਨੂੰ ਸ਼ਾਮ ਕਰੀਬ ਅੱਠ ਕੁ ਵਜੇ ਹਰਜਿੰਦਰ ਸਿੰਘ ਨਾਮ ਦਾ ਵਿਅਕਤੀ ਉਸਦੀ ਦੁਕਾਨ ’ਤੇ ਮੋਬਾਇਲ ਫੋਨ ਠੀਕ ਕਰਵਾਉਣ ਦੇ ਲਈ ਆਇਆ।
ਇਸ ਦੌਰਾਨ ਜਦੋਂ ਉਹ (ਪਿ੍ਰਤਪਾਲ ਸਿੰਘ) ਕੋਈ ਸਾਮਾਨ ਚੁੱਕਣ ਲਈ ਹੇਠਾਂ ਵੱਲ ਝੁਕਿਆ ਤਾਂ ਮੌਕੇ ਦਾ ਫਾਇਦਾ ਚੁੱਕ ਕੇ ਉਕਤ ਵਿਅਕਤੀ ਕਾਊਂਟਰ ’ਤੇ ਪਿਆ ਫੋਨ ਲੈ ਕੇ ਅਪਣੇ ਸਾਥੀ ਨਾਲ ਮੋਟਰਸਾਇਕਲ ’ਤੇ ਸਵਾਰ ਹੋ ਕੇ ਫਰਾਰ ਹੋ ਗਿਆ।ਇਸ ਸਬੰਧੀ ਸੂਚਨਾ ਮਿਲਣ ’ਤੇ ਪੁਲਸ ਨੇ ਫਰਾਰ ਹੋਏ ਵਿਅਕਤੀਆਂ ਨੂੰ ਮੰਡੀ ਵਾਲੇ ਕੱਟ ’ਤੇ ਦਾਰੂ ਪੀਂਦੇ ਹੋਏ ਦਬੋਚ ਲਿਆ। ਮਾਮਲੇ ਸਬੰਧੀ ਪੁਲਸ ਨੇ ਹਰਜਿੰਦਰ ਸਿੰਘ ਤੇ ਉਸਦੇ ਸਾਥੀ ਬਿੰਦਰ ਸਿੰਘ ਦੋਵੇਂ ਵਾਸੀ ਤੁੰਗਾਂ ਖਿਲਾਫ਼ ਮੁਕੱਦਮਾ ਦਰਜ ਕਰਦਿਆਂ ਅਗਲੀ ਕਾਰਵਾਈ ਆਰੰਭ ਦਿੱਤੀ।
ਸਹਿਕਾਰੀ ਸਭਾਵਾਂ ’ਚ ਸਿੱਧੀ ਰਾਜਸੀ ਦਖ਼ਲ ਅੰਦਾਜ਼ੀ ਹੋਣ ਕਰ ਕੇ ਪਿੰਡਾਂ ਦੇ ਕਿਸਾਨ ਹੋਣ ਲੱਗੇ ‘ਆਹਮੋ- ਸਾਹਮਣੇ’
NEXT STORY