ਮੋਗਾ,(ਗੋਪੀ ਰਾਊਕੇ) : ਮੋਗਾ ਦੇ ਪਿੰਡ ਮਟਵਾਨੀ ਨੇੜੇ ਅੱਜ ਦੇਰ ਸ਼ਾਮ ਮੋਗਾ-ਲੁਧਿਆਣਾ ਮੁੱਖ ਮਾਰਗ 'ਤੇ ਸੜਕ ਹਾਦਸੇ ਦੌਰਾਨ ਇਕ ਔਰਤ ਸਮੇਤ 2 ਬੱਚੇ ਜ਼ਖਮੀ ਹੋ ਗਏ। ਸੜਕ ਹਾਦਸੇ ਦਾ ਸ਼ਿਕਾਰ ਹੋਏ ਜ਼ਖਮੀਆਂ ਦੀ ਮਦਦ ਲਈ ਕੋਈ ਵੀ ਰਾਹਗੀਰ ਸਾਹਮਣੇ ਨਹੀਂ ਆਇਆ, ਜਿਸ ਕਾਰਨ ਤਿੰਨੋ ਜ਼ਖਮੀ ਸੜਕ 'ਤੇ ਤੜਪਦੇ ਰਹੇ। ਹਾਲਾਂਕਿ ਇਸ ਦੌਰਾਨ ਮੋਗਾ ਹਲਕੇ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਸੜਕ 'ਤੇ ਤੜਪ ਰਹੇ ਜ਼ਖਮੀਆਂ ਲਈ ਫਰਿਸ਼ਤਾ ਬਣ ਕੇ ਘਟਨਾ ਸਥਾਨ 'ਤੇ ਪੁੱਜੇ, ਜਿਨ੍ਹਾਂ ਨੇ ਉਕਤ ਜ਼ਖਮੀਆਂ ਨੂੰ ਆਪਣੀ ਸਰਕਾਰੀ ਗੱਡੀ ਰਾਹੀਂ ਤੁਰੰਤ ਸਿਵਲ ਹਸਪਤਾਲ ਮੋਗਾ ਪਹੁੰਚਾਇਆ, ਜਿਥੇ ਡਾਕਟਰਾਂ ਵਲੋਂ ਜ਼ਖਮੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਵਿਧਾਇਕ ਹਰਜੋਤ ਵਲੋਂ ਕੀਤੇ ਗਏ ਇਸ ਕਾਰਜ ਦੀ ਸ਼ਲਾਘਾ ਹੋ ਰਹੀ ਹੈ।
CBSE ਨੇ ਕੀਤਾ ਅਲਰਟ, ਫਰਜ਼ੀ ਫੋਨ ਕਾਲ ਤੋਂ ਵਿਦਿਆਰਥੀ ਰਹਿਣ ਸਾਵਧਾਨ
NEXT STORY