ਮੋਗਾ (ਆਜ਼ਾਦ): ਬੀਤੀ ਦੇਰ ਸ਼ਾਮ ਗਾਂਧੀ ਰੋਡ ਮੋਗਾ ਦੇ ਰੇਲਵੇ ਫ਼ਾਟਕਾਂ ਕੋਲ ਅਨਾਜ਼ ਨਾਲ ਭਰੇ ਟਰੱਕ ਦੀ ਲਪੇਟ 'ਚ ਆਉਣ ਕਾਰਣ ਗਰੀਮਾ ਅਗਰਵਾਲ (41) ਦੀ ਮੌਤ ਹੋ ਗਈ, ਜਦਕਿ ਉਸਦੀ ਬੇਟੀ ਦਿਵਾਂਸ਼ੀ ਅਗਰਵਾਲ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਈ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖ਼ਲ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਸਾਹਬ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਅਤੇ ਪੁਲਸ ਨੇ ਟਰੱਕ ਨੂੰ ਕਬਜ਼ੇ 'ਚ ਲੈ ਕੇ ਚਾਲਕ ਨੂੰ ਹਿਰਾਸਤ 'ਚ ਲੈ ਲਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਸ਼ਰਾਬ ਦੇ ਨਸ਼ੇ 'ਚ ਨੌਜਵਾਨ ਵਲੋਂ ਸਾਥੀ ਦਾ ਕਤਲ
ਜਾਣਕਾਰੀ ਅਨੁਸਾਰ ਅਗਰਵਾਲ ਐਨਕਲੇਵ ਜੀ. ਟੀ. ਰੋਡ ਮੋਗਾ ਨਿਵਾਸੀ ਗਰੀਮਾ ਅਗਰਵਾਲ ਆਪਣੀ ਬੇਟੀ ਦਿਵਾਂਸ਼ੀ ਅਗਰਵਾਲ ਨਾਲ ਆਪਣੀ ਸਕੂਟਰੀ 'ਤੇ ਜਾ ਰਹੀ ਸੀ ਜਦੋਂ ਗਾਂਧੀ ਰੋਡ ਦੇ ਬੰਦ ਫਾਟਕਾਂ ਕੋਲ ਪੁੱਜੀ ਤਾਂ ਅਨਾਜ਼ ਦੇ ਭਰੇ ਟਰੱਕ ਦੀ ਲਪੇਟ 'ਚ ਆ ਗਈ। ਇਸ ਹਾਦਸੇ 'ਚ ਗਰੀਮਾ ਅਗਰਵਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸਦੀ ਬੇਟੀ ਬੁਰੀ ਤਰ੍ਹਾਂ ਨਾਲ ਜ਼ਕਮੀ ਹੋ ਗਈ। ਸਹਾਇਕ ਥਾਣੇਦਾਰ ਲਾਭ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਅਤੇ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਨੂੰ ਸੌਂਪੀ ਜਾਵੇਗੀ।
ਇਹ ਵੀ ਪੜ੍ਹੋ : ਬੈਂਸ 'ਤੇ ਜਬਰ-ਜ਼ਿਨਾਹ ਦੋਸ਼ ਲਾਉਣ ਵਾਲੀ ਜਨਾਨੀ ਦੀ ਹਾਈ ਕੋਰਟ ਨੇ ਪਟੀਸ਼ਨ ਕੀਤੀ ਰੱਦ
ਛੱਤ ਸਾਫ ਕਰਦਿਆਂ ਵਾਪਰੀ ਅਣਹੋਣੀ, ਮੌਤ ਦੇ ਮੂੰਹ 'ਚ ਗਿਆ ਜਵਾਨ ਪੁੱਤ
NEXT STORY