ਮੋਗਾ (ਸੰਜੀਵ) : ਪਿੰਡ ਰਾਮਾ 'ਚ ਜੇਠ ਵਲੋਂ ਭਰਜਾਈ 'ਤੇ ਪੈਟਰੋਲ ਪਾ ਕੇ ਅੱਗ ਲਾਉਣ ਨਾਲ ਝੁਲਸੀ ਔਰਤ ਦੀ ਮੌਤ ਹੋਣ ਦਾ ਸਮਾਚਾਰ ਹੈ। ਥਾਣਾ ਬੱਧਨੀ ਕਲਾਂ ਦੇ ਸਹਾਇਕ ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਰੀਟਾ ਕੌਰ ਪਤਨੀ ਕਸ਼ਮੀਰ ਸਿੰਘ ਵਾਸੀ ਰਾਮਾ ਨੂੰ ਸਾਂਝੀ ਗਲੀ 'ਚੋਂ ਲੰਘਣ 'ਤੇ ਉਸ ਦਾ ਜੇਠ ਰੋਕਦਾ ਸੀ। ਇਸੇ ਰੰਜਿਸ਼ ਕਾਰਣ ਬੀਤੀ 2 ਫਰਵਰੀ ਨੂੰ ਉਸ ਦੇ ਜੇਠ ਦਰਸ਼ਨ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਰਾਮਾ ਨੇ ਭਰਜਾਈ ਦੇ ਘਰ 'ਚ ਦਾਖਲ ਹੋ ਕੇ ਉਸ 'ਤੇ ਪੈਟਰੋਲ ਪਾ ਦਿੱਤਾ ਅਤੇ ਅੱਗ ਲਾ ਦਿੱਤੀ ਸੀ, ਜਿਸ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਵੱਲੋਂ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ 'ਚ ਰੈਫਰ ਕਰ ਦਿੱਤਾ ਗਿਆ ਸੀ, ਜਿਸ ਦੀ ਅੱਜ ਮੌਤ ਹੋ ਗਈ। ਥਾਣਾ ਬੱਧਨੀ ਕਲਾਂ ਪੁਲਸ ਲਾਸ਼ ਲਿਆਉਣ ਲਈ ਫਰੀਦਕੋਟ ਰਵਾਨਾ ਹੋ ਗਈ ਹੈ। ਥਾਣੇਦਾਰ ਜਸਵੰਤ ਸਿੰਘ ਅਨੁਸਾਰ ਜੇਠ 'ਤੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਬਠਿੰਡਾ ਦੀ ਕੇਂਦਰੀ ਜੇਲ 'ਚ ਭਿੜੀਆਂ ਦੋ ਧਿਰਾਂ, 6 ਜ਼ਖਮੀ (ਤਸਵੀਰਾਂ)
NEXT STORY