ਸਾਦਿਕ, (ਪਰਮਜੀਤ)- ਪਿੰਡ ਦੀਪ ਸਿੰਘ ਵਾਲਾ ਕੋਲ ਇਕ ਮੋਟਰ ਸਾਈਕਲ ਸਵਾਰ ਦੀ ਡਿੱਗ ਕੇ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨੌਜਵਾਨ ਬਾਦਲ ਸਿੰਘ ਪੁੱਤਰ ਬੁੱਗਰ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਸੀ। ਘਰ ਦੀ ਆਰਥਿਕ ਤੰਗੀ ਕਾਰਣ ਬਾਦਲ ਸਿੰਘ ਆਪਣੇ ਦੋਸਤ ਕੋਲੋਂ ਮਦਦ ਲਈ ਗਿਆ ਸੀ ਅਤੇ ਵਾਪਸ ਆਉਦੇਂ ਸਮੇਂ ਰਾਤ ਦੇ ਹਨੇਰੇ ’ਚ ਸਡ਼ਕ ਦੇ ਕਿਨਾਰੇ ਮੋਟਰਸਾਈਕਲ ਸਮੇਤ ਜਾ ਡਿੱਗਿਆ, ਜਿਸ ਨਾਲ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਦੋ ਬੱਚੇ ਅਤੇ ਪਤਨੀ ਨੂੰ ਛੱਡ ਗਿਆ ਹੈ।
ਮੁੱਖ ਮੰਤਰੀ ਨੂੰ ਦ੍ਰਿੜਤਾ ਨਾਲ ਆਪਣੇ ਸੂਬੇ ਦੇ ਹਿੱਤਾਂ ਦੀ ਰਾਖੀ ਕਰਨੀ ਬਣਦੀ ਹੈ : ਸਿਮਰਨਜੀਤ ਮਾਨ
NEXT STORY