ਨਾਭਾ (ਖੁਰਾਣਾ/ਭੂਪਾ): ਪੰਜਾਬ ਦੀ ਅਤਿ ਸੁਰੱਖਿਅਤ ਜੇਲ੍ਹ 'ਚੋਂ ਜਾਣੀ ਜਾਂਦੀ ਨਾਭਾ ਦੀ ਮੈਕਸੀਮਮ ਸਕਿਉਰਟੀ ਜੇਲ੍ਹ ਦੇ ਬੈਰਕ ਨੰਬਰ 4 'ਚ ਬਣੇ ਬਾਥਰੂਮ ਦੀ ਛੱਤ ਤੋਂ 2 ਲਾਵਾਰਿਸ ਮੋਬਾਇਲ ਫੋਨ ਅਤੇ 1 ਬੈਟਰੀ ਬਰਾਮਦ ਕੀਤੀ ਗਈ। ਇਹ ਮੋਬਾਇਲ ਕਿਸਦੇ ਸਨ ਇਸਦੀ ਵਰਤੋਂ ਕੌਣ ਕਰ ਰਿਹਾ ਸਨ। ਇਸ ਬਾਰੇ ਕੁੱਝ ਵੀ ਨਹੀਂ ਪਤਾ ਲੱਗ ਸਕਿਆ। ਇਸ ਦੀ ਸ਼ਿਕਾਇਤ ਜੇਲ੍ਹ ਦੇ ਸਹਾਇਕ ਸੁਪਰਡੈਂਟ ਪ੍ਰੀਤਮਪਾਲ ਸਿੰਘ ਨੇ ਨਾਭਾ ਕੋਤਵਾਲੀ ਨੂੰ ਦਿੱਤੀ। ਨਾਭਾ ਕੋਤਵਾਲੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ 52ਏ ਪ੍ਰੀਜ਼ਨ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਾਪੂਧਾਮ ਕਾਲੋਨੀ 'ਚ ਕੋਰੋਨਾ ਦਾ ਕਹਿਰ, 2 ਬੱਚਿਆਂ ਦੀ ਰਿਪੋਰਟ ਆਈ ਪਾਜ਼ੇਟਿਵ
NEXT STORY