ਫਿਰੋਜ਼ਪੁਰ (ਕੁਮਾਰ): ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸਜ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਦੇ ਕਰਮਚਾਰੀਆਂ ਵਲੋਂ ਅੱਜ ਜ਼ਿਲ੍ਹਾ ਪ੍ਰਧਾਨ ਮਨੋਹਰ ਲਾਲ ਅਤੇ ਜਨਰਲ ਸੈਕਟਰੀ ਪਿੱਪਲ ਸਿੰਘ ਸਿੱਧੂ ਦੀ ਅਗਵਾਈ ਹੇਠ ਅੱਜ ਡੀ.ਸੀ. ਦਫਤਰ ਫਿਰੋਜ਼ਪੁਰ ਦੇ ਬਾਹਰ, ਪੰਜਾਬ ਵਿਚ ਨਵੀ ਭਰਤੀ ਕੇਂਦਰ ਸਰਕਾਰ ਦੇ 7ਵੇਂ ਪੇ ਸਕੇਲ ’ਤੇ ਕਰਨ ਸਬੰਧੀ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ ਗਈ।
ਇਸ ਮੌਕੇ ’ਤੇ ਕਰਮਚਾਰੀ ਆਗੂ ਮਨੋਹਰ ਲਾਲ, ਜੋਗਿੰਦਰ ਕੁਮਾਰ ਜਨਰਲ ਸੈਕਟਰੀ ਪੰਜਾਬ, ਪ੍ਰਦੀਪ ਵਿਨਾਇਕ, ਸੋਨੂੰ ਕਸ਼ੱਯਪ, ਓਮ ਪ੍ਰਕਾਸ਼ ਰਾਣਾ ਆਦਿ ਨੇ ਰੋਸ ਪ੍ਰਗਟ ਕਰਦੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਪੰਜਾਬ ਵਿਚ ਨਵੀ ਭਰਤੀ ਦੇ 7ਵੇਂ ਕਮਿਸ਼ਨ ਦੇ ਅਨੁਸਾਰ ਕਰਨ ਸਬੰਧੀ ਜਾਰੀ ਕੀਤੀਆ ਗਈਆਂ ਨੋਟੀਫਿਕੇਸ਼ਨ ਨੂੰ ਰੱਦ ਨਾ ਕੀਤਾ ਗਿਆ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕੀਤੀ ਗਈ ਤਾਂ ਪੰਜਾਬ ਭਰ ਵਿਚ ਯੂਨੀਅਨ ਵਲੋਂ ਸੰਘਰਸ਼ ਤੇਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੂੰ ਡੀ.ਏ. ਦੀਆਂ ਬਕਾਇਆ ਕਿਸ਼ਤਾਂ ਅਤੇ ਮਹਿੰਗਾਈ ਭੱਤੇ ਦਾ ਬਕਾਇਆ ਜਾਰੀ ਕੀਤਾ ਜਾਵੇ। ਇਸ ਮੌਕੇ ਵਰੁਨ ਕੁਮਾਰ, ਜਸਮੀਤ ਸਿੰਘ ਸੈਂਡੀ, ਗੁਰਪ੍ਰੀਤ ਸਿੰਘ ਸੋਢੀ, ਅਸ਼ੋਕ ਕੁਮਾਰ, ਗੋਬਿੰਦ ਭੁਟਨੇਜਾ, ਪਰਮਵੀਰ ਮੋਂਗਾ ਆਦਿ ਵੀ ਮੋਜੂਦ ਸਨ।
ਪੰਜਾਬ 'ਚ ਕੋਰੋਨਾ ਬੀਮਾਰੀ ਦਰਮਿਆਨ 'ਸ਼ਰਾਬ' ਦੀ ਵਿਕਰੀ 15 ਫ਼ੀਸਦੀ ਵਧੀ
NEXT STORY