ਸ਼ੇਰਪੁਰ (ਅਨੀਸ਼): ਪੰਜਾਬ ਸਰਕਾਰ ਦੇ ਸਮਾਜਿਕ ਨਿਆ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵਲੋਂ ਪ੍ਰਬੰਧਕੀ ਜਰੂਰਤਾਂ ਅਤੇ ਲੋਕ ਹਿੱਤਾਂ ਨੂੰ ਦੇਖਦੇ ਹੋਏ 10 ਜ਼ਿਲ੍ਹਾ ਭਲਾਈ ਅਫ਼ਸਰਾਂ ਅਤੇ 7 ਤਹਿਸੀਲ ਭਲਾਈ ਅਫਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ।
ਵਿਭਾਗ ਵਲੋਂ ਜਾਰੀ ਸੂਚੀ ਅਨੁਸਾਰ ਸੁਖਵਿੰਦਰ ਸਿੰਘ ਜ਼ਿਲ੍ਹਾ ਭਲਾਈ ਅਫਸਰ ਪਠਾਨਕੋਟ ਨੂੰ ਅ੍ਰੰਮਿਤਸਰ, ਮੁਕਲ ਬਾਵਾ ਨੂੰ ਸੰਗਰੂਰ ਤੋਂ ਫਤਿਹਗੜ ਸਾਹਿਬ, ਗੁਰਿੰਦਰਜੀਤ ਸਿੰਘ ਨੂੰ ਫਤਿਹਗੜ੍ਹ ਸਾਹਿਬ ਤੋਂ ਸੰਗਰੂਰ, ਰਾਜਿੰਦਰ ਸਿੰਘ ਨੂੰ ਜਲੰਧਰ ਤੋਂ ਹੁਸਿਆਰਪੁਰ, ਰਵਿੰਦਰਪਾਲ ਸਿੰਘ ਨੂੰ ਫਿਰੋਜ਼ਪੁਰ ਤੋਂ ਮੋਹਾਲੀ, ਪਲਵ ਸਰੇਸ਼ਟਾ ਨੂੰ ਅ੍ਰੰਮਿਤਸਰ ਤੋਂ ਪਠਾਨਕੋਟ, ਅਸੀਸ਼
ਕਥੂਰੀਆਂ ਨੂੰ ਮੋਹਾਲੀ ਤੋਂ ਨਵਾਸ਼ਹਿਰ, ਕਮਲਜੀਤ ਕੌਰ ਰਾਜੂ ਨੂੰ ਨਵਾਂਸ਼ਹਿਰ ਤੋਂ ਲੁਧਿਆਣਾ, ਰਾਜਿੰਦਰ ਕੁਮਾਰ ਨੂੰ ਲੁਧਿਆਣਾ ਤੋਂ ਫਿਰੋਜ਼ਪੁਰ ਅਤੇ ਲਖਵਿੰਦਰ ਸਿੰਘ ਨੂੰ ਹੁਸ਼ਿਆਰਪੁਰ ਤੋਂ ਜਲੰਧਰ ਤਾਇਨਾਤ ਕੀਤਾ ਗਿਆ ਹੈ। ਤਹਿਸੀਲ ਭਲਾਈ ਅਫਸਰਾਂ ਵਿਚ ਹਰੀਸ਼ ਕੁਮਾਰ ਨੂੰ ਮੋਗਾ ਤੋਂ ਜਲੰਧਰ-1, ਸੰਨੀ ਬਜਾਜ ਨੂੰ ਚਮਕੌਰ ਸਾਹਿਬ ਤੋਂ ਧਾਰਕਲਾਂ, ਰਣਜੀਤ ਸਿੰਘ ਨੂੰ ਅ੍ਰੰਮਿਤਸਰ-1 ਤੋਂ ਤਾਰਨਤਾਰਨ, ਹਰਦੇਵ ਸਿੰਘ ਨੂੰ ਤਾਰਨਤਾਰਨ ਤੋਂ ਅ੍ਰੰਮਿਤਸਰ-1, ਅਮਲੋਕ ਸਿੰਘ ਨੂੰ ਬੱਸੀ ਪਠਾਣਾ ਤੋਂ ਡੇਰਾਬੱਸੀ, ਅਤਿਦਰਪਾਲ ਸਿੰਘ ਨੂੰ ਡੇਰਾ ਬੱਸੀ ਤੋਂ ਰਾਜਪੁਰਾ ਅਤੇ ਵਿੱਕੀ ਸਹੋਤਾ ਨੂੰ ਰੋਪੜ ਤੋਂ ਖਡੂਰ ਸਾਹਿਬ ਵਿਖੇ ਤਾਇਨਾਤ ਕੀਤਾ ਗਿਆ ਹੈ।
ਜੇਕਰ ਕੈਪਟਨ ਅਮਰਿੰਦਰ ਸਿੰਘ ਤੋਂ ਸਥਿਤੀ ਨਹੀਂ ਸੰਭਾਲੀ ਜਾਂਦੀ ਤਾਂ ਅਸਤੀਫ਼ਾ ਦੇਣ: ਸੁਖਬੀਰ ਬਾਦਲ
NEXT STORY