ਗੁਰੂਹਰਸਹਾਏ (ਸੁਦੇਸ਼): ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 250 ਲੀਟਰ ਲਾਹਣ ਬਰਾਮਦ ਕੀਤੀ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਏਐੱਸਆਈ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਪਿੰਡ ਗਹਿਰੀ ਵਿਖੇ ਸ਼ੱਕ ਵਿਅਕਤੀਆਂ ਲਈ ਗਸ਼ਤ ਅਤੇ ਚੈਕਿੰਗ ਪਿੰਡ ਗਹਿਰੀ ਵਿਖੇ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਕਰਨੈਲ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਲੋਪੋ ਸ਼ਰਾਬ ਕਸੀਦ ਕਰਨ ਦਾ ਆਦੀ ਹੈ ਅਤੇ ਹੁਣ ਵੀ ਸ਼ਰਾਬ ਕਸੀਦ ਕਰਨ ਦੀ ਤਿਆਰੀ ਕਰ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਮੁਖਬਰ ਵੱਲੋਂ ਦਿੱਤੀ ਗਈ ਇਤਲਾਹ ਤੇ ਜਦ ਛਾਪੇਮਾਰੀ ਕੀਤੀ ਗਈ ਤਾਂ ਜੋਰਾਵਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਪਰ ਉਥੋਂ 250 ਲੀਟਰ ਲਾਹਣ ਬਰਾਮਦ ਹੋਈ।
ਬਠਿੰਡਾ ਸੀਟ 'ਤੇ ਕਾਂਗਰਸ ਦਾ ਰਸਤਾ ਕਿੰਨਾ ਆਸਾਨ!
NEXT STORY