ਮੋਗਾ, (ਆਜ਼ਾਦ)– ਕੋਟ ਈਸੇ ਖਾਂ-ਮੋਗਾ ਰੋਡ 'ਤੇ ਸੜਕ ਨੂੰ ਲੈਵਲ ਕਰਨ ਵਾਲੀ ਮਸ਼ੀਨ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਲੜਕੇ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕੋਟ ਈਸੇ ਖਾਂ ਦੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਵਰਿੰਦਰ ਸਿੰਘ (22) ਪੁੱਤਰ ਜਰਨੈਲ ਸਿੰਘ ਨਿਵਾਸੀ ਪਿੰਡ ਛੋਟੇਵਾਲ ਨੰਗਲ ਕਰੀਬ ਇਕ ਸਾਲ ਤੋਂ ਸੜਕ ਬਣਾਉਣ ਵਾਲੀ ਕੰਪਨੀ 'ਚ ਕੰਮ ਕਰਦਾ ਸੀ ਅਤੇ ਉਹ ਸੜਕ ਦਾ ਲੈਵਲ ਕਰਨ ਵਾਲੀ ਮਸ਼ੀਨ 'ਤੇ ਹੈਲਪਰ ਲੱਗਾ ਹੋਇਆ ਸੀ। ਬੀਤੇ ਦਿਨੀਂ ਜਦ ਉਹ ਮਸ਼ੀਨ 'ਤੇ ਚੜ੍ਹਨ ਲੱਗਾ ਤਾਂ ਅਚਾਨਕ ਉਸ ਦਾ ਪੈਰ ਫਿਸਲ ਗਿਆ ਅਤੇ ਮਸ਼ੀਨ ਦੇ ਟਾਇਰ ਹੇਠਾਂ ਆ ਕੇ ਕੁਚਲਿਆ ਗਿਆ, ਜਿਸ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ। ਹਾਦਸੇ ਦਾ ਪਤਾ ਲੱਗਣ 'ਤੇ ਪੁਲਸ ਉਥੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਿਤਾ ਜਰਨੈਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਨ ਦੇ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ।
ਉਪ ਚੋਣਾਂ ਸਬੰਧੀ ਪੁਲਸ ਪ੍ਰਸ਼ਾਸਨ ਨੇ ਕੱਢਿਆ ਫਲੈਗ ਮਾਰਚ
NEXT STORY