ਬੁਢਲਾਡਾ(ਮਨਜੀਤ)- ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਦੀ ਅਗਵਾਈ ਵਿਚ ਹਲਕੇ ਦੇ ਪੰਚਾਂ-ਸਰਪੰਚਾਂ ਦਾ ਇਕ ਵਫਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਮਿਲਿਆ। ਉਨ੍ਹਾਂ ਨੇ ਮੰਗ ਕੀਤੀ ਕਿ ਇਸ ਇਲਾਕੇ ਦੇ ਪਿੰਡ ਵਿਕਾਸ ਪੱਖੋਂ ਪਛੜੇ ਹੋਏ ਹਨ, ਜਿਨ੍ਹਾਂ ਨੂੰ ਫੌਰੀ ਤੌਰ ’ਤੇ ਗ੍ਰਾਂਟ ਦੇਣ ਦੀ ਲੋੜ ਹੈ। ਰਣਜੀਤ ਕੌਰ ਭੱਟੀ ਨੇ ਵਫਦ ਨਾਲ ਮੰਗ ਕੀਤੀ ਕਿ ਇਸ ਇਲਾਕੇ ਦੇ ਪਿੰਡ ਵਿਕਾਸ ਭਾਲਦੇ ਹਨ, ਜਿਨ੍ਹਾਂ ਨੂੰ ਗ੍ਰਾਂਟ ਦੇ ਕੇ ਵਿਕਾਸ ਕਰਵਾਇਆ ਜਾਵੇ ਅਤੇ ਇਸ ਇਲਾਕੇ ਦੇ ਪਿੰਡਾਂ ਨੰ ਪਛੜਾ ਨਾ ਰੱਖਿਆ ਜਾਵੇ।
ਬੀਬੀ ਭੱਟੀ ਨੇ ਦੱਸਿਆ ਕਿ ਵਿੱਤ ਮੰਤਰੀ ਨੇ ਭਰੋਸਾ ਦਿਵਾਇਆ ਹੈ ਕਿ ਇਹ ਮੰਗਾਂ ’ਤੇ ਜਲਦੀ ਹੀ ਵਿਚਾਰ ਕਰ ਕੇ ਅਮਲ ਕੀਤਾ ਜਾਵੇਗਾ ਅਤੇ ਪਿੰਡਾਂ ਨੂੰ ਲੋੜੀਂਦੀਆਂ ਗ੍ਰਾਂਟਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੋਰ ਵੀ ਮੰਗਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਦੀ ਪੂਰਤੀ ਲਈ ਵਿੱਤ ਮੰਤਰੀ ਵੱਲੋਂ ਭਰੋਸਾ ਦਿਵਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਵਿਚ ਇਸ ਇਲਾਕੇ ਦੇ ਪਿੰਡਾਂ ਨੂੰ ਪਛੜਾ ਨਹੀਂ ਰਹਿਣ ਦਿੱਤਾ ਜਾਵੇਗਾ। ਸਰਕਾਰ ਪਹਿਲ ਦੇ ਅਾਧਾਰ ’ਤੇ ਪਿੰਡਾਂ ਨੂੰ ਗ੍ਰਾਂਟ ਦੇ ਕੇ ਵਿਕਾਸ ਕਰਵਾਵੇਗੀ ਅਤੇ ਪੰਚਾਂ-ਸਰਪੰਚਾਂ ਦੀਆਂ ਮੁਸ਼ਕਿਲਾਂ ਵੀ ਦੂਰ ਕੀਤੀਆਂ ਜਾਣਗੀਆਂ।
ਇਸ ਮੌਕੇ ਪ੍ਰਵੇਸ਼ ਕੁਮਾਰ ਹੈਪੀ ਮਲਹੋਤਰਾ, ਪੰਚਾਇਤ ਯੂਨੀਅਨ ਜ਼ਿਲਾ ਮਾਨਸਾ ਦੇ ਪ੍ਰਧਾਨ ਸਰਪੰਚ ਚਰਨਜੀਤ ਸਿੰਘ ਗੋਰਖਨਾਥ, ਬਲਾਕ ਬੁਢਲਾਡਾ ਦੇ ਪ੍ਰਧਾਨ ਜਸਵੀਰ ਸਿੰਘ ਚੱਕ ਅਲੀਸ਼ੇਰ, ਸਰਪੰਚ ਸਤਗੁਰ ਸਿੰਘ ਜਲਵੇੜਾ, ਸਰਪੰਚ ਰਾਜਵੀਰ ਸਿੰਘ ਕੁਲਰੀਆਂ, ਰਣਵੀਰ ਸਿੰਘ ਗੋਬਿੰਦਪੁਰਾ, ਸਰਪੰਚ ਦਰਸ਼ਨ ਸਿੰਘ ਧਰਮਪੁਰਾ, ਪਲਵਿੰਦਰ ਸਿੰਘ ਹਾਕਮਵਾਲਾ, ਦਵਿੰਦਰ ਸਿੰਘ ਹਾਕਮਵਾਲਾ, ਗੋਲਡੀ ਬੁਢਲਾਡਾ, ਹਰਜੋਤ ਸਿੰਘ ਫੱਲੂਵਾਲਾ ਡੋਗਰਾ ਮੌਜੂਦ ਸਨ।
ਮੰਡੀਆਂ ਦੇ ਵਧੀਆਂ ਪ੍ਰਬੰਧਾਂ 'ਤੇ ਮਿੱਤਲ ਨੇ ਮੰਤਰੀ ਆਸ਼ੂ ਦੀ ਕੀਤੀ ਪ੍ਰਸ਼ੰਸ਼ਾ
NEXT STORY