ਪਟਿਆਲਾ (ਜੋਸਨ) : ਪੰਜਾਬ ਦੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਅਤੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਕਾਂਗਰਸ ਨੇ ਪੂਰੇ ਪੰਜਾਬ ਵਿਚ ਲੋਕਤੰਤਰ ਦਾ ਜਨਾਜ਼ਾ ਕੱਢ ਦਿੱਤਾ ਹੈ। ਵੋਟਾਂ ਤੋਂ 24 ਘੰਟੇ ਪਹਿਲਾਂ ਸ਼ਰੇਆਮ ਇਕ ਕਾਂਗਰਸੀ ਵਰਕਰ ਦੇ ਸ਼ੈਲਰ 'ਚੋਂ 5 ਤੋਂ ਵੱਧ ਟਰੱਕ ਸ਼ਰਾਬ ਦਾ ਮਿਲਣਾ ਇਹ ਸਿੱਧ ਕਰਦਾ ਹੈ ਕਿ ਕਾਂਗਰਸ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ। ਪੰਜਾਬ ਨੂੰ ਨਸ਼ਿਆਂ ਵਿਚ ਡੋਬਣਾ ਚਾਹੁੰਦੀ ਹੈ।
ਸ. ਰੱਖੜਾ ਨੇ ਆਖਿਆ ਕਿ ਕਾਂਗਰਸ ਜਿੰਨੇ ਮਰਜ਼ੀ ਹੱਥਕੰਡੇ ਵਰਤ ਲਵੇ, ਉਸ ਨੂੰ ਪਟਿਆਲਾ ਤੋਂ ਹੀ ਕਰਾਰੀ ਹਾਰ ਮਿਲੇਗੀ। ਵੋਟਰ ਇਸ ਗੱਲ ਨੂੰ ਸਮਝਦੇ ਹਨ ਕਿ ਉਨ੍ਹਾਂ ਦਾ ਰੱਖਵਾਲਾ ਕੌਣ ਹੈ। ਐਤਵਾਰ ਨੂੰ ਪੂਰਾ ਦਿਨ ਜ਼ਿਲੇ ਵਿਚ ਕਾਂਗਰਸ ਦੇ ਪੂਰੇ ਧੱਕੇ ਦੇ ਬਾਵਜੂਦ ਵੀ ਲੋਕਾਂ ਅਤੇ ਵੋਟਰਾਂ ਨੇ ਬਹੁਤ ਹੀ ਵੱਡੇ ਪੱਧਰ 'ਤੇ ਪੋਲਿੰਗ ਕੀਤੀ ਹੈ। ਇਸ ਦਾ ਨਤੀਜਾ 23 ਮਈ ਨੂੰ ਕਾਂਗਰਸ ਦੀ ਹਾਰ ਨਾਲ ਆਵੇਗਾ। ਇਸ ਮੌਕੇ ਕਰਮਜੀਤ ਸਿੰਘ ਰੱਖੜਾ, ਇੰਦਰਜੀਤ ਸਿੰਘ ਰੱਖੜਾ, ਜਸਵਿੰਦਰ ਸਿੰਘ ਚੀਮਾ ਮੁੱਖ ਸਲਾਹਕਾਰ ਤੇ ਹੋਰ ਨੇਤਾ ਵੀ ਮੌਜੂਦ ਸਨ।
ਅੱਪਰਾ 'ਚ ਜ਼ਬਰਦਸਤ ਪੋਲਿੰਗ, ਸਭ ਪਾਰਟੀਆਂ ਦੇ ਆਗੂ ਤੇ ਲੋਕ ਹੈਰਾਨ
NEXT STORY