ਮੰਡੀ ਲਾਧੂਕਾ (ਸੰਧੂ): ਥਾਣਾ ਸਦਰ ਫਾਜ਼ਿਲਕਾ ਦੀ ਪੁਲਸ ਨੇ ਇਕ ਵਿਅਕਤੀ ਨੂੰ ਘੇਰ ਕੇ ਕੁੱਟਮਾਰ ਕਰਨ ਤੋਂ ਬਾਅਦ ਮੋਬਾਇਲ ਤੇ ਨਕਦੀ ਖੋਹਣ ਦੇ ਦੋਸ਼ ਵਜੋਂ 6 ਨਾ-ਮਲੂਮਾਂ ਖ਼ਿਲਾਫ਼ ਧਾਰਾ 323,379ਬੀ,148,149 ਅਧੀਨ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਅਮਿ੍ਰਤਪਾਲ ਸਿੰਘ ਪੁੱਤਰ ਹਰਮੰਦਰ ਸਿੰਘ ਵਾਸੀ ਕੀੜਿਆਂ ਵਾਲੀ ਨੇ ਦੱਸਿਆ ਕਿ ਮਿਤੀ 7 ਅਪ੍ਰੈਲ 2021 ਨੂੰ ਉਹ ਮੰਡੀ ਲਾਧੂਕਾ ਸਥਿਤ ਆਪਣੀ ਵਰਕਸ਼ਾਪ ਕਿਸਾਨ ਐਗਰੀਕਲਚਰ ਰਿਪੇਅਰਿੰਗ ਦੀ ਦੁਕਾਨ ਨੂੰ ਬੰਦ ਕਰਕੇ ਵਾਪਸ ਘਰ ਨੂੰ ਜਾ ਰਿਹਾ ਸੀ ਕਿ ਰਸਤੇ ’ਚ ਕੀੜਿਆਂ ਵਾਲੀ ਨੇੜੇ ਰਾਤ ਕਰੀਬ 9.40 ਵਜੇ ਦੋ ਮੋਟਰਸਾਇਕਲ ਤੇ ਸਵਾਰ ਅਣਪਛਾਤਿਆਂ ਨੇ ਉਸ ਨੂੰ ਘੇਰ ਲਿਆ ਤੇ ਘੇਰਣ ਤੋਂ ਬਾਅਦ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਘਟਨਾ ਦੌਰਾਨ ਦੋਸ਼ੀਆਂ ਨੇ ਉਸ ਦਾ ਮੋਬਾਇਲ ਫੋਨ ਤੇ 24 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ ਅਤੇ ਫ਼ਰਾਰ ਹੋ ਗਏ ਸੀ।
ਸੁਖਬੀਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਭੱਜਣ ਦਾ ਖ਼ਤਰਾ, ਇਸੇ ਕਾਰਣ ਐਲਾਨ ਰਿਹੈ ਉਮੀਦਵਾਰ : ਲਾਲ ਸਿੰਘ
NEXT STORY