ਜਲਾਲਾਬਾਦ (ਜਤਿੰਦਰ, ਨਿਖੰਜ) - ਵੀਰਵਾਰ ਦੀ ਦੇਰ ਸ਼ਾਮ ਜਲਾਲਾਬਾਦ ਦੇ ਹਲਕੇ 'ਚ ਤੇਜ਼ ਹਨੇਰੀ ਅਤੇ ਝੱਖੜ ਆਉਣ ਨਾਲ ਮੌਸਮ 'ਚ ਤਬਦੀਲੀ ਦੇਖਣ ਨੂੰ ਮਿਲੀ। ਮੀਂਹ ਦੌਰਾਨ ਅਸਮਾਨੀ ਬਿਜਲੀ ਡਿੱਗਣ ਨਾਲ ਵਿਧਾਨ ਸਭਾ ਹਲਕੇ ਦੇ ਪਿੰਡ ਘੁਬਾਇਆ ਦੇ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ। ਪਿੰਡ ਘੁਬਾਇਆ ਦੇ ਲੋਕਾਂ ਨੇ ਦੱਸਿਆ ਕਿ ਕਰਨੈਲ ਸਿੰਘ ਪੁੱਤਰ ਸ਼ਿਕੰਦਰ ਸਿੰਘ ਹਰ ਰੋਜ ਦੀ ਤਰ੍ਹਾਂ ਅੱਜ ਵੀ ਆਪਣੇ ਖੇਤ 'ਚ ਕੰਮ ਕਰਨ ਲਈ ਗਿਆ ਹੋਇਆ ਸੀ। ਅਚਾਨਕ ਆਈ ਤੇਜ ਹਨੇਰੀ, ਝੱਖੜ ਅਤੇ ਮੀਂਹ ਨਾਲ ਡਿੱਗੀ ਅਸਮਾਨੀ ਬਿਜਲੀ ਨੇ ਖੇਤਾਂ 'ਚ ਕੰਮ ਕਰਦੇ ਕਰਨੈਲ ਨੂੰ ਆਪਣੀ ਚਪੇਟ 'ਚ ਲੈ ਲਿਆ। ਬਿਜਲੀ ਨਾਲ ਬੂਰੀ ਤਰ੍ਹਾਂ ਝੂਲਸ ਜਾਣ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ।
ਧੂਰੀ ਪੁਲਸ ਨੇ ਗੁੰਮ ਹੋਇਆ ਬੱਚਾ ਮਾਪਿਆਂ ਨਾਲ ਮਿਲਾਇਆ
NEXT STORY