ਰਾਜਪੁਰਾ (ਮਸਤਾਨਾ)—ਕਿਸੇ ਔਰਤ ਦੀਆਂ ਫੋਟੋਆਂ ਨੂੰ ਅਸ਼ਲੀਲ ਢੰਗ ਨਾਲ ਸੋਸ਼ਲ ਸਾਈਟਾਂ 'ਤੇ ਪਾਉਣ ਦੇ ਦੋਸ਼ ਅਧੀਨ ਥਾਣਾ ਸਦਰ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਚੰਦੂਆ ਮਾਜਰਾ ਵਾਸੀ ਸਰਬਜੀਤ ਕੌਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਪਿੰਡ ਧੜਾਕ ਜ਼ਿਲਾ ਮੋਹਾਲੀ ਵਾਸੀ ਹਰਵਿੰਦਰ ਸਿੰਘ ਨੇ ਮੇਰੀਆਂ ਫੋਟੋਆਂ ਨੂੰ ਅਸ਼ਲੀਲ ਢੰਗ ਨਾਲ ਐਡਿਟ ਕਰ ਕੇ ਫੇਸਬੁੱਕ, ਵਟਸਐਪ ਅਤੇ ਸੋਸ਼ਲ ਸਾਈਟਾਂ 'ਤੇ ਪਾ ਦਿੱਤੀਆਂ। ਇਸ ਕਾਰਣ ਪੁਲਸ ਨੇ ਹਰਵਿੰਦਰ ਸਿੰਘ ਖਿਲਾਫ ਸੈਕਸ਼ਨ 66 (ਸੀ) ਇਨਫਰਮੇਸ਼ਨ ਟੈਕਨਾਲੋਜੀ ਐਕਟ 2000 ਅਧੀਨ ਮਾਮਲਾ ਦਰਜ ਕਰ ਲਿਆ ਹੈ।
ਗੰਧਲੇ ਪਾਣੀ ਨੂੰ ਸਾਫ਼ ਕਰਨ ਲਈ ਸੀਚੇਵਾਲ ਪ੍ਰਾਜੈਕਟ ਅਪਣਾਏ ਪੰਜਾਬ ਸਰਕਾਰ : ਬੈਂਸ
NEXT STORY