ਫਿਰੋਜ਼ਪੁਰ (ਮਲਹੋਤਰਾ) : ਲੁਧਿਆਣਾ ਤੋਂ ਮੁਕਤਸਰ ਪੇਸ਼ੀ ਲਈ ਬੱਸ 'ਤੇ ਲੈ ਕੇ ਆ ਰਹੇ ਇਕ ਕੈਦੀ ਨੂੰ ਉਸ ਦੇ ਸਾਥੀ ਹਥਿਆਰਾਂ ਦੇ ਜ਼ੋਰ 'ਤੇ ਪੁਲਸ ਤੋਂ ਛੁਡਵਾ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਆਈ ਟਵੰਟੀ ਕਾਰ 'ਤੇ ਸਵਾਰ 4 ਬਦਮਾਸ਼ਾਂ ਨੇ ਲੁਧਿਆਣਾ ਤੋਂ ਆ ਰਹੀ ਪੀ.ਆਰ.ਟੀ.ਸੀ. ਦੀ ਬੱਸ ਨੂੰ ਤਲਵੰਡੀ ਮੇਨ ਚੌਕ 'ਤੇ ਰੋਕ ਲਿਆ, ਜਿਸ 'ਚ ਜਗਬੀਰ ਸਿੰਘ ਪਿੰਡ ਦਾਸੋਵਾਲ ਜ਼ਿਲਾ ਤਰਨਤਾਰਨ ਨੂੰ ਪੇਸ਼ੀ ਲਈ ਅਦਾਲਤ 'ਚ ਲੈ ਕੇ ਜਾ ਰਹੇ ਸਨ। ਬੜੀ ਹੀ ਚਲਾਕੀ ਨਾਲ ਬਦਮਾਸ਼ ਪੁਲਸ ਜਵਾਨਾਂ 'ਤੇ ਪਿਸਤੌਲ ਤਾਨਦੇ ਹੋਏ ਕੈਦੀ ਨੂੰ ਬੱਸ ਤੋਂ ਉਤਾਰ ਕੇ ਆਪਣੇ ਨਾਲ ਭਜਾ ਲੈ ਗਏ। ਦੱਸ ਦੇਈਏ ਕਿ ਕੈਦੀ ਜਗਬੀਰ ਸਿੰਘ ਖਿਲਾਫ ਥਾਣਾ ਸਦਰ ਮੁਕਤਸਰ ਦੀ ਪੁਲਸ ਨੇ 2 ਅਕਤੂਬਰ 2018 ਨੂੰ ਸਰਕਾਰੀ ਅਮਲੇ ਦੀ ਡਿਊਟੀ 'ਚ ਵਿਘਨ ਪਾਉਣ ਦੇ ਦੋਸ਼ਾਂ ਹੇਠ ਪਰਚਾ ਦਰਜ ਕੀਤਾ ਸੀ, ਜਿਸ ਦੀ ਸਜ਼ਾ ਉਹ ਲੁਧਿਆਣਾ ਜੇਲ 'ਚ ਕੱਟ ਰਿਹਾ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਐੱਸ.ਪੀ. ਫਿਰੋਜ਼ਪੁਰ ਨੇ ਸਾਰੇ ਪੁਲਸ ਥਾਣਿਆਂ ਨੂੰ ਆਪੋ-ਆਪਣੇ ਇਲਾਕਿਆਂ 'ਚ ਨਾਕੇ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਅਤੇ ਫਰਾਰ ਕੈਦੀ ਨੂੰ ਰਾਊਂਡ ਅੱਪ ਕਰਨ ਲਈ ਕਹਿ ਦਿੱਤਾ।
ਵਿਆਹ ਦਾ ਝਾਂਸਾ ਦੇ ਨੌਜਵਾਨ ਨਾਬਾਲਗਾ ਨੂੰ ਲੈ ਕੇ ਫਰਾਰ
NEXT STORY