ਮੋਗਾ (ਗੋਪੀ ਰਾਊਕੇ): ਥਾਣਾ ਸਿਟੀ ਸਾਊਥ ਮੋਗਾ ਵਿਖੇ ਕੁੱਝ ਦਿਨ ਪਹਿਲਾਂ ਨਿਹੰਗ ਸਿੰਘਾਂ ਵੱਲੋਂ ਕਥਿਤ ਤੌਰ 'ਤੇ ਪੁਲਸ ਨੂੰ ਫੜਾਏ ਗਏ 'ਚਿੱਟੇ' ਦੇ ਸਮੱਗਲਰਾਂ ਨੂੰ ਪੁਲਸ ਵੱਲੋਂ 'ਚੁੱਪ-ਚੁਪੀਤੇ' ਬਿਨਾਂ ਕੋਈ ਠੋਸ ਕਾਰਵਾਈ ਕੀਤੇ ਛੱਡਣ ਵਿਰੁੱਧ ਨਿਹੰਗ ਸਿੰਘਾਂ ਵੱਲੋਂ ਤਲਵਾਰਾਂ ਲਹਿਰਾ ਕੇ ਥਾਣੇ ਵਿਖੇ ਕੀਤੇ ਗਏ ਰੋਸ ਪ੍ਰਦਰਸ਼ਨ ਮਗਰੋਂ ਤੁਰੰਤ ਹਰਕਤ 'ਚ ਆਉਂਦਿਆਂ ਪੁਲਸ ਪ੍ਰਸ਼ਾਸਨ ਵੱਲੋਂ ਇਸ ਸਮੁੱਚੇ ਮਾਮਲੇ ਦੀ ਵਿਭਾਗੀ ਪੜਤਾਲ ਦੇ ਹੁਕਮ ਦਿੱਤੇ ਗਏ ਹਨ।
ਦੱਸਣਾ ਬਣਦਾ ਹੈ ਕਿ ਥਾਣਾ ਸਿਟੀ ਸਾਊਥ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਨਿਹੰਗ ਸਿੰਘਾਂ ਨੇ ਦੋਸ਼ ਲਾਇਆ ਸੀ ਕਿ ਪੁਲਸ ਪ੍ਰਸ਼ਾਸਨ ਨੇ ਕਥਿਤ ਤੌਰ 'ਤੇ ਪੈਸੇ ਲੈ ਕੇ ਸਿੰਥੈਟਿਕ ਡਰੱਗ 'ਚਿੱਟੇ' ਜਿਹੇ ਪਦਾਰਥਾਂ ਦੀ ਕਥਿਤ ਵਿਕਰੀ ਕਰਨ ਵਾਲੇ ਦੋਸ਼ੀਆਂ ਨੂੰ ਵੀ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋ ਨਸ਼ਾ ਸਮੱਗਲਰ ਪੁਲਸ ਨੂੰ ਫੜਾਏ ਸਨ ਜੇਕਰ ਉਨ੍ਹਾਂ ਵਿਰੁੱਧ ਪੁਲਸ ਵੱਲੋਂ ਠੋਸ ਕਾਰਵਾਈ ਕੀਤੀ ਜਾਂਦੀ ਤਾਂ ਮੋਗਾ ਖੇਤਰ 'ਚ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਕਈ ਹੋਰ ਵੱਡੇ ਸਮੱਗਲਰਾਂ ਦੇ ਨਾਂ ਵੀ ਸਾਹਮਣੇ ਆ ਸਕਦੇ ਸਨ ਪਰ ਪੁਲਸ ਨੇ ਕਥਿਤ ਤੌਰ 'ਤੇ ਇਸ ਮਾਮਲੇ ਨੂੰ ਦਬਾ ਦਿੱਤਾ।
ਕੀ ਕਹਿਣੈ ਡੀ. ਐੱਸ. ਪੀ. ਦਾ
ਇਸ ਮਾਮਲੇ ਸਬੰਧੀ ਜਦੋਂ ਡੀ. ਐੱਸ. ਪੀ. ਰਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਵਿਭਾਗੀ ਪੜਤਾਲ ਕਰਵਾਈ ਜਾ ਰਹੀ ਹੈ ਅਤੇ ਪੜਤਾਲ ਮਗਰੋਂ ਹੀ 'ਸੱਚ' ਸਾਹਮਣੇ ਆਵੇਗਾ। ਉਨ੍ਹਾਂ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਪੁਲਸ ਨੂੰ ਹਿਰਾਸਤ 'ਚ ਫੜਾਏ ਗਏ ਵਿਅਕਤੀਆਂ ਤੋਂ ਕੋਈ ਵੀ ਰਿਕਵਰੀ ਨਹੀਂ ਹੋਈ ਸੀ।
ਚੋਰਾਂ ਨੇ ਇਕੋ ਰਾਤ 7 ਦੁਕਾਨਾਂ ਦੇ ਜਿੰਦੇ ਤੋੜ ਕੇ ਕੀਤੀ ਚੋਰੀ ਦੀ ਕੋਸ਼ਿਸ਼
NEXT STORY