ਬਠਿੰਡਾ, (ਬਲਵਿੰਦਰ)- ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਦੀਆਂ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਚੋਣ ਪਾਰਟੀਆਂ ਨੂੰ ਅੱਜ ਵੱਖ-ਵੱਖ ਸਬੰਧਤ ਰਿਟਰਨਿੰਗ ਅਫ਼ਸਰਾਂ ਵਲੋਂ ਚੋਣ ਸਮੱਗਰੀ ਦੇ ਕੇ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ’ਤੇ ਜਾਣ ਲਈ ਰਵਾਨਾ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪਰਨੀਤ ਨੇ ਦੱਸਿਆ ਕਿ ਬਲਾਕ ਸੰਮਤੀ ਦੀਆਂ 144 ਸੀਟਾਂ ’ਤੇ 353 ਉਮੀਦਵਾਰ ਚੋਣ ਲਡ਼ ਰਹੇ ਹਨ। ਜ਼ਿਲੇ ਭਰ ’ਚ ਬਲਾਕ ਸੰਮਤੀ ਦੀਆਂ ਕੁੱਲ 144 ਸੀਟਾਂ ਹਨ, ਜਿਨ੍ਹਾਂ ’ਚੋਂ 4 ਸੀਟਾਂ ’ਤੇ ਪਹਿਲਾਂ ਹੀ ਸਰਬਸੰਮਤੀ ਨਾਲ ਚੋਣ ਹੋ ਚੁੱਕੀ ਹੈ। ਇਸੇ ਤਰ੍ਹਾਂ ਜ਼ਿਲਾ ਪ੍ਰੀਸ਼ਦ ਦੀਆਂ 16 ਸੀਟਾਂ ’ਤੇ 40 ਉਮੀਦਵਾਰ ਚੋਣ ਲੋਡ਼ ਰਹੇ ਹਨ।
ਵਧੀਕ ਜ਼ਿਲਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲੇ ਭਰ ’ਚ 51 ਬੂਥ ਅਤਿ ਸੰਵੇਦਨਸ਼ੀਲ ਅਤੇ 147 ਬੂਥ ਸੰਵੇਦਨਸ਼ੀਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲੇ ਦੇ 5,85,155 ਵੋਟਰ 382 ਪੋਲਿੰਗ ਸਟੇਸ਼ਨਾਂ ਅਤੇ 790 ਪੋਲਿੰਗ ਬੂਥਾਂ ’ਤੇ ਆਪਣੀ-ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵੋਟਰਾਂ ’ਚ 3,08,964 ਪੁਰਸ਼, 2,76,182 ਮਹਿਲਾ ਅਤੇ 9 ਤੀਜੇ ਜੈਂਡਰ ਨਾਲ ਸਬੰਧਤ ਵੋਟਰ ਹਨ। ਇਹ ਵੋਟਾਂ 19 ਸਤੰਬਰ ਨੂੰ ਬੁੱਧਵਾਰ ਵਾਲੇ ਦਿਨ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤਕ ਪੈਣਗੀਆਂ।
ਮੌਡ਼ ਮੰਡੀ, (ਪ੍ਰਵੀਨ)- ਅੱਜ ਬਲਾਕ ਮੌਡ਼ ਦੇ ਆਰ .ਓ. ਉਦੈਦੀਪ ਸਿੰਘ ਸਿੱਧੂ (ਪੀ. ਸੀ.ਐੱਸ.) ਅਤੇ ਏ. ਆਰ. ਓ. ਕੰਵਲਦੀਪ ਸਿੰਘ (ਨਾਇਬ ਤਹਿਸੀਲਦਾਰ ਮੌਡ਼) ਦੀ ਅਗਵਾਈ ’ਚ ਚੋਣ ਅਮਲਾ ਚੋਣ ਸਮੱਗਰੀ ਲੈ ਕੇ ਪਿੰਡਾਂ ਨੂੰ ਰਵਾਨਾ ਹੋ ਗਿਆ। ਇਸ ਸਬੰਧੀ ਆਰ. ਓ. ਉਦੈਦੀਪ ਸਿੰਘ ਸਿੱਧੂ ਅਤੇ ਏ.ਆਰ.ਓ. ਕੰਵਲਦੀਪ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਮੌਡ਼ ਅੰਦਰ ਪੈਂਦੇ ਬਲਾਕ ਮੌਡ਼ ਦੇ 15 ਬਲਾਕ ਸੰਮਤੀ ਅਤੇ ਦੋ ਜ਼ਿਲਾ ਪ੍ਰੀਸ਼ਦ ਜੋਨਾਂ ਲਈ ਚੋਣ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਸਬੰਧੀ ਪਾਰਟੀਆਂ ਬਣਾ ਕੇ ਬੂਥਾਂ ਲਈ ਰਵਾਨਾ ਕਰ ਦਿੱਤੀਆਂ ਗਈਆ ਹਨ। ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚਡ਼ ਸਕੇ।
ਮਾਨਸਾ, (ਮਿੱਤਲ)-19 ਸਤੰਬਰ ਨੂੰ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਪੈ ਰਹੀਆਂ ਵੋਟਾਂ ਲਈ 3300 ਪੋਲਿੰਗ ਸਟਾਫ਼ (ਸਮੇਤ ਰਿਜ਼ਰਵ ਸਟਾਫ਼) ਦੀ ਤਾਇਨਾਤੀ ਕੀਤੀ ਗਈ ਹੈ, ਜੋ ਅੱਜ ਪੋਲਿੰਗ ਬੂਥਾਂ ਲਈ ਚੋਣ ਸਮੱਗਰੀ ਲੈ ਕੇ ਰਵਾਨਾ ਹੋ ਗਏ ਹਨ।
®ਜਾਣਕਾਰੀ ਅਨੁਸਾਰ ਜ਼ਿਲਾ ਪ੍ਰੀਸ਼ਦ ਦੇ 11 ਚੋਣ ਹਲਕਿਆਂ ਲਈ 43 ਅਤੇ ਪੰਚਾਇਤ ਸੰਮਤੀਆਂ ਦੇ 89 ਚੋਣ ਹਲਕਿਆਂ ਲਈ 245 ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਲਈ ਜ਼ਿਲੇ ਦੇ 4 ਲੱਖ 17 ਹਜ਼ਾਰ 333 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਮਾਨਸਾ ਜ਼ਿਲੇ ਦੇ ਪੰਜੇ ਚੋਣ ਹਲਕਿਆਂ ਲਈ 547 ਪੋਲਿੰਗ ਬੂਥ ਹਨ, ਜਿਨ੍ਹਾਂ ਵਿਚੋਂ 123 ਸੰਵੇਦਨਸ਼ੀਲ ਅਤੇ 54 ਅਤਿ-ਸੰਵੇਦਨਸ਼ੀਲ ਬੂਥ ਹਨ। ਸੁਰੱਖਿਆ ਦੇ ਮਾਮਲੇ ਲੈ ਕੇ ਜਦੋਂ ਜ਼ਿਲਾ ਪੁਲਸ ਮੁਖੀ ਮਨਧੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲੇ ਦੇ ਪੰਜ ਬਲਾਕਾਂ ਮਾਨਸਾ, ਸਰਦੂਲਗਡ਼੍ਹ, ਬੁਢਲਾਡਾ, ਭੀਖੀ ਅਤੇ ਝੁਨੀਰ ਵਿਚ ਸ਼ਾਂਤਮਈ ਤਰੀਕੇ ਨਾਲ ਵੋਟਾਂ ਪੁਆਉਣ ਲਈ 5 ਡੀ. ਐੱਸ. ਪੀਜ਼. ਸਮੇਤ 1500 ਪੰਜਾਬ ਪੁਲਸ ਦੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਸਟੇਸ਼ਨਾਂ ਦੀ ਦਰਜਾਬੰਦੀ ਕਰ ਕੇ ਸੁਰੱਖਿਆ ਵਿਵਸਥਾ ਦੇ ਕਰਡ਼ੇ ਅਤੇ ਮੁਕੰਮਲ ਪ੍ਰਬੰਧ ਵੀ ਕੀਤੇ ਜਾ ਚੁੱਕੇ ਹਨ।
ਵਿਦਿਆਰਥੀਆਂ ਨੇ ਕੀਤਾ ਰੋਸ ਪ੍ਰਦਰਸ਼ਨ
NEXT STORY