ਲੁਧਿਆਣਾ (ਮੋਹਿਨੀ) : ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਪਾਣੀ ਦੇ ਘੜਿਆਂ ਦੀ ਖਰੀਦਦਾਰੀ ਬਾਜ਼ਾਰ 'ਚ ਤੇਜ਼ੀ ਨਾਲ ਸ਼ੁਰੂ ਹੋ ਗਈ ਹੈ। ਗਰਮੀ ਦੀ ਆਮਦ ਦੇ ਨਾਲ ਹੀ ਇਲਾਕੇ 'ਚ ਘੜੇ ਅਤੇ ਸੁਰਾਹੀਆਂ ਦੀ ਮੰਗ ਵਧ ਗਈ ਹੈ। ਇਸ ਨੂੰ ਲੈ ਕੇ ਘੁਮਾਰ ਭਰਾ ਵੀ ਇਨ੍ਹੀਂ ਦਿਨੀਂ ਘੜੇ ਅਤੇ ਸੁਰਾਹੀ ਦਾ ਨਿਰਮਾਣ ਵੱਡੀ ਮਾਤਰਾ 'ਚ ਕਰ ਰਹੇ ਹਨ। ਮੱਧ ਵਰਗੀ ਅਤੇ ਗਰੀਬ ਤਬਕੇ ਦੇ ਲੋਕ ਭਿਆਨਕ ਗਰਮੀ ਤੋਂ ਬਚਣ ਲਈ ਸੁਰਾਹੀ ਅਤੇ ਮਿੱਟੀ ਦੇ ਭਾਂਡਿਆਂ ਦੀ ਹੀ ਵਰਤੋਂ ਕਰਦੇ ਹਨ। ਇਸ 'ਚ ਰੱਖਿਆ ਪਾਣੀ ਜ਼ਿਆਦਾ ਸਮੇਂ ਤੱਕ ਸ਼ੀਤਲ ਰਹਿੰਦਾ ਹੈ।
ਵੈਸੇ ਅੱਜ ਦੇ ਦੌਰ 'ਚ ਜ਼ਿਆਦਾਤਰ ਲੋਕ ਫਰਿੱਜ ਦਾ ਪਾਣੀ ਪੀਣਾ ਜ਼ਿਆਦਾ ਪਸੰਦ ਕਰਦੇ ਹਨ ਪਰ ਹੁਣ ਵੀ ਕਈ ਅਜਿਹੇ ਲੋਕ ਹਨ, ਜੋ ਘੜੇ ਦਾ ਪਾਣੀ ਹੀ ਪੀਣਾ ਠੀਕ ਸਮਝਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਫਰਿੱਜ ਦੇ ਪਾਣੀ ਦੇ ਮੁਕਾਬਲੇ ਘੜੇ ਦੇ ਪਾਣੀ ਦੀ ਤਾਸੀਰ ਜ਼ਿਆਦਾ ਠੰਢੀ ਹੁੰਦੀ ਹੈ। ਘੜੇ ਦਾ ਪਾਣੀ ਪੀਣ ਨਾਲ ਸਰਦੀ-ਗਰਮੀ ਦੀ ਵੀ ਸ਼ਿਕਾਇਤ ਨਹੀਂ ਹੁੰਦੀ। ਇਸ ਤੋਂ ਇਲਾਵਾ ਲੋਕਾਂ ਦੀ ਪਸੰਦ ਨੂੰ ਧਿਆਨ 'ਚ ਰੱਖਦੇ ਹੋਏ ਘੜਿਆਂ ਨੂੰ ਸਟਾਈਲਿਸ਼ ਦਿਖ ਵੀ ਦਿੱਤੀ ਜਾ ਰਹੀ ਹੈ। ਸੁਰਾਹੀ ਵੀ ਆਧੁਨਿਕ ਤਰੀਕੇ ਨਾਲ ਤਿਆਰ ਕੀਤੀ ਜਾ ਰਹੀ ਹੈ। ਵੱਡੀ ਗਿਣਤੀ 'ਚ ਲੋਕਾਂ ਨੂੰ ਬਾਜ਼ਾਰ 'ਚ ਮਯੂਰ ਜੱਗ ਵਾਂਗ ਦਿਖਣ ਵਾਲੇ ਘੜਿਆਂ ਦੀ ਖਰੀਦਦਾਰੀ ਕਰਦੇ ਦੇਖਿਆ ਜਾ ਸਕਦਾ ਹੈ।
ਇਸ ਸਮੇਂ ਸ਼ਹਿਰ ਦੇ ਕਈ ਹਿੱਸਿਆਂ 'ਚ ਘੜੇ ਵਿਕਣੇ ਸ਼ੁਰੂ ਹੋ ਚੁੱਕੇ ਹਨ। ਸੜਕ ਕੰਢੇ ਫੁੱਟਪਾਥ 'ਤੇ ਵੀ ਘੜੇ ਵੇਚਣ ਵਾਲੇ ਦਿਖ ਜਾਣਗੇ ਜਿਨ੍ਹਾਂ ਲੋਕਾਂ ਨੂੰ ਮਿੱਟੀ ਦੇ ਘੜਿਆਂ ਦਾ ਫਾਇਦਾ ਪਤਾ ਹੈ, ਉਨ੍ਹਾਂ ਲੋਕਾਂ ਨੇ ਘੜਿਆਂ ਦੀ ਹੀ ਖਰੀਦਦਾਰੀ ਸ਼ੁਰੂ ਕਰ ਦਿੱਤੀ ਹੈ। ਬਾਜ਼ਾਰ 'ਚ ਤੁਹਾਨੂੰ ਘੜਾ ਟੰਕੀ, ਗੋਲ ਘੜਾ ਅਤੇ ਸੁਰਾਹੀ ਮਿਲ ਜਾਵੇਗੀ। ਇਸ 'ਚ ਟੂਟੀ ਲੱਗੀ ਹੁੰਦੀ ਹੈ ਤਾਂਕਿ ਘੜੇ ਤੋਂ ਪਾਣੀ ਨਿਕਲਣ 'ਚ ਕੋਈ ਮੁਸ਼ਕਲ ਨਾ ਹੋਵੇ। ਬਿਨਾ ਟੂਟੀ ਵਾਲੇ ਘੜੇ ਵੀ ਬਾਜ਼ਾਰ 'ਚ ਮੁਹੱਈਆ ਹਨ।
ਨੈਗੇਟਿਵ ਰਿਪੋਰਟ ਦੇ ਬਿਨਾ ਕਿਸੇ ਵੀ ਕੈਦੀ ਨੂੰ ਜੇਲ 'ਚ ਨਾ ਰੱਖਣ ਦੇ ਨਿਰਦੇਸ਼ ਜਾਰੀ
NEXT STORY