ਕੋਟ ਈਸੇ ਖਾਂ, (ਸੰਜੀਵ)- ਜੁਆਇੰਟ ਫੋਰਮਾਂ ਪੰਜਾਬ ਦੇ ਸੱਦੇ ਮੁਤਾਬਕ ਸਬ ਡਵੀਜ਼ਨ ਕੋਟ ਈਸੇ ਖਾਂ ਦੇ ਟੀ. ਐੱਸ. ਯੂ. ਦੇ ਸਮੂਹ ਕਰਮਚਾਰੀਆਂ ਵੱਲੋਂ ਸਬ ਡਵੀਜ਼ਨ ਦੇ ਪ੍ਰਧਾਨ ਕੇਸਰ ਸਿੰਘ ਦੀ ਪ੍ਰਧਾਨਗੀ 'ਚ ਵਿਸ਼ਾਲ ਗੇਟ ਰੈਲੀ ਕੀਤੀ ਗਈ। ਰੈਲੀ 'ਚ ਬਲਵਿੰਦਰ ਸਿੰਘ, ਸੁਖਮੰਦਰ ਸਿੰਘ ਪ੍ਰਧਾਨ, ਸੇਵਕ ਸਿੰਘ ਸਕੱਤਰ, ਪ੍ਰਦੀਪ ਕੁਮਾਰ ਅਤੇ ਰਣਬੀਰ ਸਿੰਘ ਕੈਸ਼ੀਅਰ ਨੇ ਕਿਹਾ ਕਿ ਸਰਕਾਰ ਅਤੇ ਮੈਨੇਜਮੈਂਟ ਸਮੇਂ ਸਿਰ ਨਵੰਬਰ ਮਹੀਨੇ ਤਨਖਾਹ ਮੁਲਾਜ਼ਮਾਂ ਦੇ ਖਾਤਿਆਂ 'ਚ ਨਾ ਪਾ ਕੇ ਹਰ ਮਹੀਨੇ ਤਨਖ਼ਾਹ ਲੇਟ ਕਰ ਕੇ ਮੁਲਾਜ਼ਮਾਂ ਨੂੰ ਆਰਥਿਕ ਤੰਗੀ 'ਚ ਲਿਆਉਣਾ ਚਾਹੁੰਦੀ ਹੈ। ਉਨ੍ਹਾਂ ਨੇ ਮਹਿਕਮੇ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜਲਦੀ ਤੋਂ ਜਲਦੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਨੂੰ ਖਾਤਿਆਂ 'ਚ ਪਾਇਆ ਜਾਵੇ। ਸਟੇਜ ਦੀ ਕਾਰਵਾਈ ਪ੍ਰਗਟ ਸਿੰਘ ਸਕੱਤਰ ਸਬ ਡਵੀਜ਼ਨ ਕੋਟ ਈਸੇ ਖਾਂ ਨੇ ਨਿਭਾਈ।
ਦੋਰਾਹਾ ਵਿਖੇ ਵਿਆਹ ਸਮਾਗਮ ਵਿਚ ਚੱਲੀ ਗੋਲੀ, 2 ਦੀ ਮੌਤ
NEXT STORY