ਪਟਿਆਲਾ (ਜੋਸਨ, ਅੱਤਰੀ, ਅਗਰਵਾਲ)- ਜ਼ਿਲਾ ਖਜ਼ਾਨਾ ਦਫਤਰ ਅੱਗੇ ਪੰਜਾਬ ਸਰਕਾਰ ਵਿਰੁੱਧ ਭਡ਼ਕੇ ਮੁਲਾਜ਼ਮਾਂ ਨੇ ਰੋਹ ਭਰਪੂਰ ਰੈਲੀ ਕੀਤੀ। ਇਸ ਮੌਕੇ ਮੁਲਾਜ਼ਮਾਂ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਸੀ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਖਜ਼ਾਨੇ ਨੂੰ ਲੁਟਾਉਣ ’ਚ ਸਰਕਾਰਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਡੀ. ਏ. ਵੀ ਨਸੀਬ ਨਹੀਂ ਹੋ ਰਿਹਾ। ਉਹ 2016 ਤੋਂ ਮਹਿੰਗਾਈ ਦਰਾਂ ’ਚ ਸਾਲ-ਦਰ-ਸਾਲ ਹੋ ਰਿਹਾ ਭਾਰੀ ਵਾਧਾ ਹੀ ਹੰਢਾਅ ਰਹੇ ਹਨ। ਇਸ ਮੌਕੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਸਰਕਾਰ ਨੇ ਸਿਆਸੀ ਵਿਅਕਤੀਆਂ, ਡੇਰੇਦਾਰਾਂ ਤੇ ਜੱਥੇਦਾਰਾਂ ਸਮੇਤ ਧਰਮ ਦੇ ਠੇਕੇਦਾਰਾਂ ਨੂੰ ਭਾਰੀ ਰਿਆਇਤਾਂ ਦਿੱਤੀਆਂ ਹੋਈਆਂ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 9 ਕਾਰਾਂ, 3 ਜਿਪਸੀਆਂ ਤੇ ਇਕ ਇਨੋਵਾ, 2 ਬਲੈਰੋ, ਸੁਖਬੀਰ ਬਾਦਲ ਨੂੰ ਸਮੇਤ ਵਿਕਰਮ ਸਿੰਘ ਮਜੀਠੀਆ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਮਨਿੰਦਰਜੀਤ ਸਿੰਘ ਬਿੱਟਾ ਅਤੇ ਇਸ ਦੀ ਪਤਨੀ ਮਨਜੋਤ ਕੌਰ ਬਿੱਟਾ, ਰਾਜਿੰਦਰ ਕੌਰ ਭੱਠਲ, ਬਾਬਾ ਪਿਆਰਾ ਸਿੰਘ ਭਨਿਆਰਾ ਸਮੇਤ ਅਕਾਲ ਤਖਤ ਸਾਹਿਬ, ਦਮਦਮਾ ਸਾਹਿਬ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕਡ਼, ਸ਼ਿਵ ਸੈਨਾ ਮੁਖੀਅਾਂ ਹਰਵਿੰਦਰ ਸੋਨੀ, ਸੁਧੀਰ ਸੂਰੀ, ਯੋਗਰਾਜ ਸਿੰਘ, ਸੰਜੀਵ ਘਨੌਲੀ, ਰਾਜੀਵ ਟੰਡਨ, ਪਵਨ ਗੁਪਤਾ, ਹਰੀਸ਼ ਸਿੰਗਲਾ, ਸੰਜੀਵ ਭਾਰਦਵਾਜ, ਸੰਤ ਬਾਬਾ ਨਿਰਮਲ ਦਾਸ, ਕਸ਼ਮੀਰ ਸਿੰਘ, ਸੁਖਦੇਵ ਸਿੰਘ, ਨਿਰੰਜਨ ਦਾਸ ਅਤੇ ਬਾਬਾ ਅਰਜਨ ਦਾਸ ਸਮੇਤ ਤਿੰਨ ਦਰਜਨ ਦੇ ਕਰੀਬ ਲੋਕ ਸ਼ਾਮਲ ਹਨ ਜੋ ਵੱਡੀ ਟਰਾਂਸਪੋਰਟ ਦਾ ਅਨੰਦ ਮਾਣ ਰਹੇ ਹਨ। 500, 300, 200 ਲਿਟਰ ਤੱਕ ਹਰ ਮਹੀਨੇ ਪੈਟਰੋਲ ਫੂਕ ਰਹੇ ਹਨ। ਇਸ ਤੋਂ ਇਲਾਵਾ ਮੁਫਤ ਬਿਜਲੀ, ਪਾਣੀ ਅਤੇ ਹੋਰ ਅਣਗਿਣਤ ਰਾਹਤਾਂ ਮਾਣ ਰਹੇ ਹਨ। ਇਸ ਨਾਲ ਸਰਕਾਰੀ ਖਜ਼ਾਨੇ ਦਾ ਹਰ ਮਹੀਨੇ ਕਰੋਡ਼ਾਂ ਰੁਪਏ ਦਾ ਧੂੰਆਂ ਕੱਢ ਰਹੇ ਹਨ। ਮੁਲਾਜ਼ਮ ਮੰਗਾਂ ਨੂੰ ਅਣਡਿੱਠ ਕੀਤਾ ਜਾ ਰਿਹਾ ਹੈ। ਅਦਾਇਗੀਆਂ ਰੋਕੀਆਂ ਹੋਈਆਂ ਹਨ। ਪਿਛਲੇ 10, 15 ਅਤੇ 20 ਸਾਲਾਂ ਤੋਂ ਕੰਮ ਕਰ ਰਹੇ ਕਾਮਿਆਂ ਨੂੰ ਨਿਗੂਣੀਆਂ ਤਨਖਾਹਾਂ ਵੀ ਸਮੇਂ ਸਿਰ ਨਹੀਂ ਦਿੱਤੀਆਂ ਜਾਂਦੀਆਂ। ਇਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਅਤੇ ਸੁਪਰੀਮ ਕੋਰਟ ਦਾ ਫੈਸਲਾ ਬਰਾਬਰ-ਕੰਮ-ਬਰਾਬਰ-ਤਨਖਾਹ ਦੇਣਾ ਵੀ ਲਾਗੂ ਨਹੀਂ ਕੀਤਾ ਜਾ ਰਿਹਾ। 2004 ਤੋਂ ਬਾਅਦ ਕੀਤੀ ਗਈ ਪ੍ਰਚੱਲਤ ਪੈਨਸ਼ਨ ਵੀ ਬਹਾਲ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ 14 ਦਸੰਬਰ ਨੂੰ ਚੰਡੀਗਡ਼੍ਹ ਦੀ ਭੁੱਖ ਹਡ਼ਤਾਲ ਹੁਣ ਜ਼ਿਲਾ ਸਦਰ ਮੁਕਾਮਾਂ ’ਤੇ ਰੈਲੀਆਂ ’ਚ ਬਦਲ ਦਿੱਤੀ ਹੈ। ਇਸ ਮੌਕੇ ਦਰਸ਼ਨ ਸਿੰਘ ਲੁਬਾਣਾ ਤੋਂ ਇਲਾਵਾ ਜਗਮੋਹਨ ਨੌਲੱਖਾ, ਬਲਜਿੰਦਰ ਸਿੰਘ, ਨਾਰੰਗ ਸਿੰਘ, ਕਰਨੈਲ ਚੰਦ, ਰਾਮ ਲਾਲ ਰਾਮਾ, ਸੂਰਜ ਯਾਦਵ, ਰਾਮ ਕਿਸ਼ਨ, ਅਮਰਜੀਤ ਧਾਰੀਵਾਲ, ਬਲਬੀਰ ਸਿੰਘ, ਕੇਸਰ ਸਿੰਘ ਸੈਣੀ, ਅਮਰਜੀਤ ਜੋਗੀਪੁਰ, ਜਗਤਾਰ ਲਾਲ, ਦਰਸ਼ਨ ਸਿੰਘ ਘੱਗਾ, ਬਾਬੂ ਸਿੰਘ ਫੌਜੀ, ਕਾਕਾ ਸਿੰਘ, ਬੂਟਾ ਸਿੰਘ, ਸੁਖਦੇਵ ਝੰਡੀ, ਜਗਜੀਤ ਸਿੰਘ ਲੱਡੂ, ਬੰਸੀ ਲਾਲ, ਸੁਕੇਸ਼ ਸ਼ਰਮਾ ਤੇ ਬੰਸੀ ਲਾਲ ਨੇ ਵੀ ਸੰਬੋਧਨ ਕੀਤਾ।
ਨਾਜਾਇਜ਼ ਸ਼ਰਾਬ ਸਣੇ ਗ੍ਰਿਫ਼ਤਾਰ
NEXT STORY