ਭਵਾਨੀਗੜ੍ਹ (ਵਿਕਾਸ) : ਸਿਰਸਾ ਤੋਂ ਵਿਸ਼ੇਸ਼ ਤੌਰ 'ਤੇ ਇੱਥੇ ਪਹੁੰਚੇ ਐਡਵੋਕੇਟ ਜਰਨੈਲ ਸਿੰਘ ਬਰਾੜ ਨੇ ਸੰਯੁਕਤ ਪ੍ਰੈੱਸ ਕਲੱਬ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਹਾਲ ਹੀ 'ਚ ਸੰਪੰਨ ਹੋਈ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ 'ਚ ਜਿੱਤੇ ਸਿਮਰਨਜੀਤ ਸਿੰਘ ਮਾਨ ਤੇ ਹਾਰੇ ‘ਆਪ’ ਆਗੂ ਗੁਰਮੇਲ ਸਿੰਘ ਘਰਾਚੋਂ ਵੱਲੋਂ ਕੀਤੇ ਗਏ ਖਰਚੇ ਦਾ ਹਿਸਾਬ ਜਨਤਕ ਕਰਵਾਉਣ ਸਬੰਧੀ ਉਨ੍ਹਾਂ ਵੱਲੋਂ ਉਕਤ ਉਮੀਦਵਾਰਾਂ ਦੇ ਘਰਾਂ ਅੱਗੇ ਇਕ ਦਿਨ ਲਈ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਐਡਵੋਕੇਟ ਬਰਾੜ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਤੇ ਗੁਰਮੇਲ ਸਿੰਘ ਘਰਾਚੋਂ ਸਾਫ਼-ਸੁਥਰੀ ਛਵੀ ਵਾਲੇ ਇਨਸਾਨ ਹਨ ਤੇ ਲੋਕ ਉਨ੍ਹਾਂ ਨੂੰ ਇਮਾਨਦਾਰ ਮੰਨਦੇ ਹਨ।
ਇਹ ਵੀ ਪੜ੍ਹੋ- ਫਰੀਦਕੋਟ ਜੇਲ੍ਹ ਦਾ ਸਹਾਇਕ ਸੁਪਰਡੈਂਟ ਗ੍ਰਿਫ਼ਤਾਰ, ਇੰਝ ਕੈਦੀਆਂ ਤੱਕ ਪਹੁੰਚਾਉਂਦਾ ਸੀ ਹੈਰੋਇਨ ਤੇ ਮੋਬਾਇਲ
ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਵੱਲੋਂ ਗੁਰਮੇਲ ਸਿੰਘ ਘਰਾਚੋਂ ਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਘਰ ਜਾ ਕੇ ਚੋਣ ਦੌਰਾਨ ਹੋਏ ਖਰਚੇ ਦਾ ਹਿਸਾਬ ਦੇਣ ਸਬੰਧੀ ਇੱਕ ਮੰਗ-ਪੱਤਰ ਦਿੱਤਾ ਗਿਆ ਸੀ ਜਿਸ 'ਚ ਮੰਗ ਕੀਤੀ ਗਈ ਸੀ ਕਿ ਹਿਸਾਬ ਕਿਸੇ ਵੀ ਧਾਰਮਿਕ ਅਸਥਾਨ 'ਤੇ ਸਹੁੰ ਚੁੱਕ ਕੇ ਜਾਂ ਸੱਚ ਦੱਸਣ ਵਾਲੀ ਮਸ਼ੀਨ 'ਤੇ ਬੈਠ ਕੇ ਜਨਤਕ ਕੀਤਾ ਜਾਵੇ। ਮੰਗ-ਪੱਤਰ ਮਿਲਣ ਦੇ ਬਾਵਜੂਦ ਦੋਵਾਂ ਵੱਲੋਂ ਉਨ੍ਹਾਂ ਦੀ ਇਸ ਮੰਗ ਨੂੰ ਅਣਗੌਲਿਆ ਕੀਤਾ ਗਿਆ, ਜਿਸ ਦੇ ਰੋਸ ਵੱਜੋਂ ਉਨ੍ਹਾਂ ਫ਼ੈਸਲਾ ਕੀਤਾ ਕਿ 17 ਅਗਸਤ ਨੂੰ ਗੁਰਮੇਲ ਸਿੰਘ ਘਰਾਚੋਂ ਤੇ 24 ਅਗਸਤ ਨੂੰ ਸਿਮਰਨਜੀਤ ਸਿੰਘ ਦੇ ਘਰ ਅੱਗੇ ਇਕ ਦਿਨ ਦਾ ਰੋਸ ਧਰਨਾ ਦਿੱਤਾ ਜਾਵੇਗਾ। ਬਰਾੜ ਨੇ ਕਿਹਾ ਕਿ ਜੇਕਰ ਫਿਰ ਵੀ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੁੰਦੀ ਤਾਂ ਅਗਲੇ ਸੰਘਰਸ਼ ਸੰਬੰਧੀ ਫ਼ੈਸਲਾ ਲਿਆ ਜਾਵੇਗਾ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਰਾਘਵ ਚੱਢਾ ਦੀ ਨਵੀਂ ਪਹਿਲ, ਰਾਜ ਸਭਾ 'ਚ ਮੁੱਦੇ ਚੁੱਕਣ ਲਈ ਲੋਕਾਂ ਤੋਂ ਮੰਗੇ ਸੁਝਾਅ, ਜਾਰੀ ਕੀਤਾ ਨੰਬਰ
NEXT STORY