ਜੈਤੋ (ਰਘੂਨੰਦਨ ਪਰਾਸ਼ਰ): ਕਾਂਗਰਸ ਪਾਰਟੀ ਵਲੋਂ ਬਣਾਈ ਗਈ ਰਾਜ ਪੱਧਰੀ ਚੋਣ ਕਮੇਟੀ ਨੇ ਰਾਜ ਦੀਆਂ 8 ਨਗਰ ਨਿਗਮਾਂ , 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਆਮ ਅਤੇ ਉਪ ਚੋਣਾਂ ਲਈ ਉਮੀਦਵਾਰਾਂ ਦੇ ਨਾਮਾਂ 'ਤੇ ਮੋਹਰ ਲਗਾ ਦਿੱਤੀ ਹੈ। ਕਾਂਗਰਸ ਪਾਰਟੀ ਰਾਜ ਨੇ ਸਾਰੇ 22 ਜ਼ਿਲ੍ਹਿਆਂ ਵਿਚ ਲੋਕਲ ਬਾਡੀ ਦੀਆਂ ਚੋਣਾਂ ਆਪਣੇ ਦਮ 'ਤੇ ਲੜਨ ਜਾ ਰਹੀ ਹੈ। ਸੂਤਰਾਂ ਅਨੁਸਾਰ ਕਮੇਟੀ ਕਿਸੇ ਵੀ ਸਮੇਂ ਟਿਕਟ ਵੰਡ ਦੀ ਘੋਸ਼ਣਾ ਕਰ ਸਕਦੀ ਹੈ। ਚੋਣ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਹਨ, ਜਦੋਂ ਕਿ ਚੋਣ ਕਮੇਟੀ ਦੇ ਮੈਂਬਰਾਂ ਵਿੱਚ ਅਵਤਾਰ ਹੈਨਰੀ, ਭਾਰਤ ਭੂਸ਼ਣ ਆਸ਼ੂ, ਰਾਜ ਕੁਮਾਰ ਵੇਰਕਾ, ਡਾ: ਰਾਜ ਕੁਮਾਰ ਚੱਬੇਵਾਲ, ਸੁਰਿੰਦਰ ਗੁਪਤਾ, ਮਮਤਾ ਦੱਤਾ ਅਤੇ ਰੂਪ ਕੌਰ ਸ਼ਾਮਲ ਹਨ।
ਇਸ ਦੇ ਨਾਲ ਹੀ ਜੈਤੋ ਦੇ 17 ਸਿਟੀ ਕੌਂਸਲ ਵਾਰਡਾਂ ਪ੍ਰਤੀ ਕਾਂਗਰਸੀਆਂ ਵਿੱਚ ਭਾਰੀ ਉਤਸ਼ਾਹ ਹੈ। ਕਾਂਗਰਸੀਆਂ ਨੂੰ ਵੱਡੀ ਉਮੀਦ ਹੈ ਕਿ ਸੂਬੇ ਵਿੱਚ ਸੱਤਾਧਾਰੀ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਉਨ੍ਹਾਂ ਨੂੰ ਸਮਰਥਣ ਮਿਲੇਗਾ। ਚੋਣਾਂ ਇਹ ਵਿਕਾਸ ਦੇ ਨਾਂ 'ਤੇ ਲੜੀਆਂ ਜਾ ਰਹੀਆਂ ਹਨ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਜੈਤੋ ਦੇ ਵਾਰਡ ਨੰਬਰ 10 ਤੋਂ ਸਤਪਾਲ ਡੋਡ, 12 ਵਾਰਡਾਂ ਤੋਂ ਤੁਲਸੀ ਰਾਮ, ਵਾਰਡ 13 ਸੀ੍ਮਤੀ ਘੰਟੀ ਡੋਡ ਅਤੇ ਵਾਰਡ 14 ਤੋਂ ਜੀਤੂ ਬਾਂਸਲ ਨੂੰ ਕਾਂਗਰਸ ਪਾਰਟੀ ਦੀ ਟਿਕਟ ਦੇਣ 'ਤੇ ਮੋਹਰ ਲਗਾਈ ਗਈ ਹੈ। ਸੂਤਰਾਂ ਅਨੁਸਾਰ ਇਸ ਬਾਰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਚੋਣ ਨਿਸ਼ਾਨ ' ਤੇ ਚੋਣਾਂ ਲੜੀਆਂ ਜਾ ਰਹੀਆਂ ਹਨ।
ਪੰਜਾਬ 'ਚ ਮੈਡੀਕਲ ਦੀ ਪੜ੍ਹਾਈ ਕਰ ਰਹੇ 'ਦਲਿਤ ਵਿਦਿਆਰਥੀਆਂ' ਦਾ ਭਵਿੱਖ ਖ਼ਤਰੇ 'ਚ
NEXT STORY