ਨਾਭਾ (ਰਾਹੁਲ)—ਨਾਭਾ ਵਿਖੇ ਅਧਿਆਪਕ ਸਘੰਰਸ਼ ਕਮੇਟੀ ਪੰਜਾਬ ਵਲੋਂ ਆਪਣੀਆਂ ਮੰਗਾ ਨੂੰ ਲੈ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸਾਡੀਆਂ ਮੰਗਾ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਅਸੀਂ ਮਜਬੂਰਨ ਫਿਰ ਸਘੰਰਸ਼ ਕਰਨ ਲਈ ਮਜਬੂਰ ਹੋ ਰਹੇ ਹਾਂ। ਇਸ ਮੌਕੇ 'ਤੇ ਵਿਕਰਮਦੇਵ ਸਿੰਘ ਸੂਬਾ ਕਮੇਟੀ ਅਧਿਆਪਕ ਸਘੰਰਸ਼ ਕਮੇਟੀ ਦੇ ਮੈਂਬਰ ਅਤੇ ਹਰਿਵੰਦਰ ਸਿੰਘ ਜ਼ਿਲਾ ਕਮੇਟੀ ਮੈਂਬਰ ਨੇ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 2 ਸਾਲਾਂ ਤੋਂ ਸਘੰਰਸ਼ ਕਰ ਰਹੇ ਹਾਂ ਪਰ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀਆਂ ਮੰਗਾਂ ਤੇ ਧਿਆਨ ਨਹੀਂ ਦਿੱਤਾ ਗਿਆ ਅਤੇ ਹੁਣ ਅਸੀਂ ਦੋ ਜ਼ਿਲਿਆਂ 'ਚ ਝੰਡਾ ਮਾਰਚ ਕਰਨ ਜਾ ਰਹੇ ਹਾ । ਜਿਸ ਵਿਚ ਪਟਿਆਲਾ ਜ਼ਿਲਾ ਅਤੇ ਗੁਰਦਾਸਪੁਰ ਜਿਲੇ ਵਿਚ 11-11 ਜ਼ਿਲਿਆ ਦੇ ਅਧਿਆਪਕ ਝੰਡਾ ਮਾਰਚ ਕਰਨਗੇ ਅਤੇ ਹਜ਼ਾਰਾ ਦੀ ਤਦਾਦ ਵਿਚ ਅਧਿਆਪਕ ਪਹੁੰਚਣਗੇ। ਉਨ੍ਹਾਂ ਕਿਹਾ ਕਿ ਅਜੇ ਤੱਕ ਸਕੂਲ ਦੇ ਵਿਦਿਆਰਥੀਆਂ ਨੂੰ ਕਿਤਾਬਾਂ , ਵਰਦੀਆਂ ਵੀ ਨਹੀਂ ਮਿਲੀਆਂ ਅਤੇ ਜੋ ਵਰਦੀਆਂ ਮਿਲੀਆ ਹਨ ਉਹ ਛੋਟੀਆਂ ਵੱਡੀਆਂ ਹਨ।
ਮੋਹਾਲੀ : ਦਰਦ ਨਾਲ ਤੜਫਦੀ ਗਰਭਵਤੀ 'ਤੇ ਡਾਕਟਰਾਂ ਨੂੰ ਜ਼ਰਾ ਤਰਸ ਨਾ ਆਇਆ
NEXT STORY