ਤਲਵੰਡੀ ਭਾਈ, (ਗੁਲਾਟੀ)— ਸਥਾਨਕ ਪੁਲਸ ਥਾਣੇ 'ਚ ਪੰਜਾਬ ਹੋਮਗਾਰਡ ਦੇ ਇਕ ਮੁਲਾਜ਼ਮ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸਥਾਨਕ ਪੁਲਸ ਥਾਣੇ 'ਚ ਤਾਇਨਾਤ ਪੰਜਾਬ ਹੋਮਗਾਰਡ ਦਾ ਜਵਾਨ ਸੁਖਮੰਦਰ ਸਿੰਘ ਨੰਬਰ 5966, ਵਾਸੀ ਮੱਲਵਾਲ ਬੀਤੀ ਰਾਤ ਡਿਊਟੀ ਉਪਰੰਤ ਥਾਣੇ ਅੰਦਰ ਬਣੇ ਇਕ ਕਮਰੇ 'ਚ ਸੁੱਤਾ ਸੀ, ਸਵੇਰੇ ਜਦੋਂ ਉਹ ਬਿਸਤਰੇ ਤੋਂ ਨਾ ਉੱਠਿਆਂ ਤਾਂ ਦੂਸਰੇ ਪੁਲਸ ਮੁਲਾਜ਼ਮਾਂ ਨੇ ਉਸਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਸਦੀ ਮੌਤ ਹੋ ਚੁੱਕੀ ਸੀ। ਇਸ ਸਬੰਧੀ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਸੁਖਮੰਦਰ ਸਿੰਘ ਸ਼ੂਗਰ ਦਾ ਮਰੀਜ਼ ਸੀ ਤੇ ਉਸਦੀ ਦਵਾਈ ਚੱਲਦੀ ਸੀ। ਪੁਲਸ ਥਾਣਾ ਤਲਵੰਡੀ ਭਾਈ ਦੇ ਮੁਖੀ ਹਰਦੇਵਪ੍ਰੀਤ ਸਿੰਘ ਨੇ ਦੱਸਿਆ ਕਿ ਧਾਰਾ 174 ਅਧੀਨ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟ ਮਾਰਟਮ ਲਈ ਫ਼ਿਰੋਜ਼ਪੁਰ ਭੇਜਿਆ ਜਾ ਰਿਹਾ ਹੈ।
ਟਰੈਵਲ ਏਜੰਟਾਂ ਖਿਲਾਫ ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਦੀ ਠੱਗੀ
NEXT STORY