ਖੰਨਾ, (ਸੁਨੀਲ)- ਪਿੰਡ ਇਕੋਲਾਹਾ ਦੇ ਰਹਿਣ ਵਾਲੇ ਨੌਜਵਾਨ ਪਰਮਿੰਦਰ ਸਿੰਘ ਗਰੇਵਾਲ (29) ਦੀ ਅਮਰੀਕਾ ਦੇ ਕੈਲੇਫੋਰਨੀਆ ਸੂਬੇ ਦੇ ਸ਼ਹਿਰ ਹੈਵਰਡ 'ਚ ਬੀਤੇ ਦਿਨੀਂ ਦਿਮਾਗ ਦੀ ਨਾੜੀ ਫਟਣ ਨਾਲ ਮੌਤ ਹੋ ਗਈ। ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਨਾਲ ਪਰਿਵਾਰ ਦੇ ਲੋਕਾਂ ਨੇ ਪਰਮਿੰਦਰ ਦੀ ਲਾਸ਼ ਨੂੰ ਭਾਰਤ ਲਿਆਂਦਾ ਤੇ ਫਿਰ ਦਿੱਲੀ ਤੋਂ ਬੀਤੀ ਰਾਤ ਨੂੰ ਲਾਸ਼ ਪਿੰਡ 'ਚ ਲਿਆਂਦੀ ਗਈ। ਇਸ ਮੌਤ ਨਾਲ ਪਿੰਡ 'ਚ ਸੋਗ ਦੀ ਲਹਿਰ ਹੈ, ਉਥੇ ਹੀ ਸ਼ੁਕੱਰਵਾਰ ਨੂੰ ਪਿੰਡ 'ਚ ਪਰਮਿੰਦਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਾਬਕਾ ਸਰਪੰਚ ਤੇਜਿੰਦਰ ਸਿੰਘ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਰਣਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਪਰਮਿੰਦਰ ਅਜੇ ਚਾਰ ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ।
ਮੈਂ ਸ਼ਰਾਬੀਆਂ ਨੂੰ ਤਵੱਜੋ ਨਹੀਂ ਦਿੰਦੀ : ਹਰਸਿਮਰਤ ਬਾਦਲ
NEXT STORY