ਰਾਜਪੁਰਾ, (ਮਸਤਾਨਾ)- ਰਾਜਪੁਰਾ ਰੇਲਵੇ ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਰਾਜਪੁਰਾ ਰੇਲਵੇ ਸਟੇਸ਼ਨ ਤੋਂ ਰੇਲਵੇ ਲਾਈਨਾਂ ਵਿਚੋਂ ਲਗਭਗ 65 ਸਾਲਾ ਅਣਪਛਾਤੇ ਬਜ਼ੁਰਗ ਦੀ ਲਾਸ਼ ਮਿਲੀ ਹੈ। ਰਾਜਪਰਾ ਰੇਲਵੇ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪਛਾਣ ਅਤੇ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਹੈ। ਪੁਲਸ ਅਨੁਸਾਰ ਮ੍ਰਿਤਕ ਪਹਿਰਾਵੇ ਤੋਂ ਕੋਈ ਪ੍ਰਵਾਸੀ ਸਾਧੂ ਜਾਪਦਾ ਹੈ। ਰੇਲਵੇ ਲਾਈਨਾਂ ਕ੍ਰਾਸ ਕਰਦੇ ਸਮੇਂ ਕਿਸੇ ਅਣਪਛਾਤੀ ਗੱਡੀ ਦੀ ਲਪੇਟ ਵਿਚ ਆ ਜਾਣ ਕਾਰਨ ਮੌਤ ਹੋਈ ਜਾਪਦੀ ਹੈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ।
ਘਰ ’ਚ ਤਿਆਰ ਨਾਜਾਇਜ਼ ਸ਼ਰਾਬ ਦੀਆਂ 100 ਬੋਤਲਾਂ ਸਣੇ ਮਕਾਨ ਮਾਲਕ ਕਾਬੂ
NEXT STORY