ਮੋਗਾ (ਸੰਜੀਵ): ਰੇਲਵੇ ਸਟੇਸ਼ਨ ਦੇ ਨੇੜੇ ਪਲੇਠੀ ’ਤੇ ਜੀ.ਆਰ.ਪੀ. ਨੂੰ ਇਕ ਅਣਜਾਣ ਵਿਅਕਤੀ ਦੀ ਲਾਸ਼ ਬਰਾਮਦ ਹੋਣ ਦਾ ਸਮਾਚਾਪ ਪ੍ਰਾਪਤ ਹੋਇਆ ਹੈ। ਜੀ.ਆਰ.ਪੀ. ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਜਗਰੂਪ ਸਿੰਘ ਅਤੇ ਏ.ਐੱਸ.ਆਈ. ਲਾਲ ਸਿੰਘ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਦੇ ਨੇੜੇ-ਤੇੜੇ ਦੇ ਲੋਕਾਂ ਤੋਂ ਪੁੱਛਗਿਛ ਕਰਨ ’ਤੇ ਪਤਾ ਲੱਗਾ ਕਿ ਅਣਜਾਣ ਵਿਅਕਤੀ ਉੱਤਰ ਪ੍ਰਦੇਸ਼ ਦਾ ਨਿਵਾਸੀ ਸੀ ਅਤੇ ਕਰੀਬ 35 ਸਾਲ ਤੋਂ ਇੱਥੇ ਰੇਲਵੇ ਸਟੇਸ਼ਨ ਦੇ ਨੇੜੇ ਰਹਿੰਦਾ ਸੀ ਅਤੇ ਜ਼ਿਆਦਾ ਸ਼ਰਾਬ ਪੀਣ ਦਾ ਆਦੀ ਸੀ।
ਜਾਂਚ ਅਧਿਕਾਰੀ ਦੇ ਮੁਤਾਬਕ ਅਣਜਾਣ ਵਿਅਕਤੀ ਕਦੀ ਰਿਕਸ਼ਾ ਚਲਾਉਂਦਾ, ਕਦੀ ਬੋਰੀਆਂ ਢੋਣ ਦਾ ਕੰਮ ਕਰਦਾ ਅਤੇ ਕਦੀ ਲੇਬਰ ਦਾ ਕੰਮ ਕਰਦਾ ਨਜ਼ਰ ਆਉਂਦਾ ਸੀ, ਜਿਸ ਨੇ ਜੋ ਖਾਣ ਨੂੰ ਦਿੱਤਾ ਉਹ ਹੀ ਖਾ ਲਿਆ ਅਤੇ ਦਿਹਾੜੀ ਕਰਨ ’ਤੇ ਜੋ ਕਮਾਇਆ ਉਹ ਸ਼ਰਾਬ ’ਚ ਉਡਾ ਦਿੱਤਾ ਸੀ। ਰਾਤ ਨੂੰ ਉਹ ਪਲੇਟਫਾਰਮ ਦੇ ਨੇੜੇ ਤੇੜੇ ਸੋ ਜਾਂਦਾ ਸੀ। ਏ.ਐੱਸ.ਆਈ. ਜਗਰੂਪ ਸਿੰਘ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਖੂਨ ਦੀਆਂ ਉਲਟੀਆਂ ਹੋਣ ’ਤੇ ਉਸ ਨੂੰ ਡਾਕਟਰ ਕੋਲ ਲਿਆਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਘੋਸ਼ਿਤ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਮਥੁਰਾਦਾਸ ਸਰਕਾਰੀ ਹਸਪਤਾਲ ਦੇ ਮੋਰਚਰੀ ’ਚ 72 ਘੰਟੇ ਲਈ ਰਖਵਾਇਆ ਗਿਆ ਹੈ, ਜੇਕਰ ਕੋਈ ਵਾਰਸ ਮਿਲ ਗਿਆ ਤਾਂ ਉਨ੍ਹਾਂ ਨੂੰ ਇਸ ਦੀ ਲਾਸ਼ ਦਿੱਤੀ ਜਾਵੇਗੀ ਨਹੀਂ ਤਾਂ ਸਮਾਜ ਸੇਵੀ ਸੁਸਾਇਟੀ ਦੇ ਸਹਿਯੋਗ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।
ਮਾਮਲਾ ਚਾਈਲਡ ਸੈਂਟਰ 'ਚ ਪ੍ਰੀ-ਮਚਿਓਰ ਬੱਚੇ ਦੀ ਮੌਤ ਦਾ, ਸਿਵਲ ਸਰਜਨ ਨੇ ਮੰਗੀ ਰਿਪੋਰਟ
NEXT STORY