ਰਾਜਪੁਰਾ (ਮਸਤਾਨਾ) : ਵਿਦੇਸ਼ ਭੇਜਣ ਦੇ ਨਾਂ 'ਤੇ 15 ਲੱਖ ਰੁਪਏ ਠੱਗਣ ਦੇ ਦੋਸ਼ ਹੇਠ ਥਾਣਾ ਸਿਟੀ ਦੀ ਪੁਲਸ ਨੇ ਪਤੀ-ਪਤਨੀ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਛੱਜੂ ਮਾਜਰੀ ਪੁਰਾਣਾ ਰਾਜਪੁਰਾ ਵਾਸੀ ਅਨੀਤਾ ਰਾਣੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਇਸੇ ਥਾਂ 'ਤੇ ਰਹਿਣ ਵਾਲੀ ਮੰਜੂ ਬਾਲਾ ਤੇ ਉਸ ਦੇ ਪਤੀ ਸਤਪਾਲ ਨੇ ਮੇਰੇ ਕੋਲੋਂ ਇਹ ਕਹਿ ਕੇ 15 ਲੱਖ ਰੁਪਏ ਲੈ ਲਏ ਕਿ ਉਹ ਮੇਰੇ ਬੇਟੇ ਨੂੰ ਵਿਦੇਸ਼ ਭੇਜ ਦੇਵੇਗਾ। ਉਸ ਨੇ ਨਾ ਤਾਂ ਮੇਰੇ ਬੇਟੇ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਮੇਰੀ ਰਕਮ ਵਾਪਸ ਕੀਤੀ। ਪੁਲਸ ਨੇ ਅਨੀਤਾ ਰਾਣੀ ਦੀ ਸ਼ਿਕਾਇਤ 'ਤੇ ਪਤੀ-ਪਤਨੀ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ ।
ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਲਈ ਗ੍ਰਹਿ ਮੰਤਰੀ ਨੂੰ ਕੱਲ੍ਹ ਮਿਲੇਗਾ ਵਫਦ
NEXT STORY