ਲੰਬੀ/ਮਲੋਟ ਜੁਨੇਜਾ): ਆਪਣੀ ਹੀ ਨਾਬਾਲਗ ਧੀ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ ਵਿਚ ਨਾਮਜ਼ਦ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਚੌਂਕੀ ਇੰਚਾਰਜ ਸਬ ਇੰਸਪੈਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਚੌਂਕੀ ਅਧੀਨ ਆਉਂਦੇ ਪਿੰਡ ਦੇ ਇਕ 50 ਸਾਲਾਂ ਵਿਅਕਤੀਆਂ ਵੱਲੋਂ ਆਪਣੀ 14 ਸਾਲਾਂ ਦੀ ਧੀ ਨਾਲ ਡਰਾ ਧਮਕਾ ਕੇਜਬਰ-ਜ਼ਿਨਾਹ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਪੀਡ਼ਤ ਵੱਲੋਂ ਆਪਣੀ ਵਿਆਹੁਤਾ ਭੈਣ ਨੂੰ ਸਾਰੀ ਗੱਲ ਦੱਸਣ ਤੋਂ ਬਾਅਦ ਕਾਰਵਾਈ ਕਰਦਿਆਂ ਲੰਬੀ ਪੁਲਸ ਨੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਸੀ। ਬੀਤੀ ਸ਼ਾਮ ਪੁਲਸ ਨੇ ਚੈਕਿੰਗ ਦੌਰਾਨ ਉਕਤ ਦੋਸ਼ੀ ਨੂੰ ਬੱਸ ਅੱਡਾ ਕੋਲਿਆਵਾਲੀ ਨੇਡ਼ਿਓ ਗ੍ਰਿਫਤਾਰ ਕਰ ਲਿਆ। ਅੱਜ ਪੁਲਸ ਨੇ ਦੋਸ਼ੀ ਅਤੇ ਪੀਡ਼ਤ ਦਾ ਡੀ. ਐੱਨ. ਏ. ਕਰਵਾਇਆ ਜਾ ਰਿਹਾ ਹੈ। ਉਧਰ ਏ. ਐੱਸ. ਆਈ. ਕਰਨੈਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਨੂੰ ਮਾਨਯੋਗ ਮਲੋਟ ਅਦਾਲਤ ਵਿਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਉਸਦਾ ਦੋ ਦਿਨ ਦਾ ਰਿਮਾਂਡ ਦਿੱਤਾ ਹੈ।
ਪ੍ਰਧਾਨ ਮੰਤਰੀ ਮੋਦੀ ਨੂੰ 'ਗੁਰਪੁਰਬ' ਮੌਕੇ ਨਾ ਸੱਦਣ 'ਤੇ ਛਿੜੀ ਬਹਿਸ, ਭਾਜਪਾ ਆਗੂ ਨੇ ਆਖੀ ਵੱਡੀ ਗੱਲ
NEXT STORY