ਲੁਧਿਆਣਾ (ਅਨਿਲ)-ਥਾਣਾ ਮਿਹਰਬਾਨ ਦੀ ਪੁਲਸ ਨੇ ਇਕ ਲੜਕੀ ਦੀ ਸ਼ਿਕਾਇਤ 'ਤੇ ਇਕ ਲੜਕੇ ਖਿਲਾਫ ਜਬਰ-ਜ਼ਨਾਹ ਕਰਨ ਦਾ ਪਰਚਾ ਦਰਜ ਕੀਤਾ ਹੈ। ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਐਤਵਾਰ 18 ਸਾਲਾ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਕਾਲੋਨੀ 'ਚ ਰਹਿਣ ਵਾਲੇ ਮੀਰਜ ਤਿਵਾੜੀ ਪੁੱਤਰ ਸਰਵੇਸ਼ ਤਿਵਾੜੀ ਨਾਲ ਉਸ ਦਾ ਵਿਆਹ ਦੋਵਾਂ ਪਰਿਵਾਰਾਂ ਨੇ ਮਾਰਚ 2020 ਵਿਚ ਕਰਨ ਲਈ ਤੈਅ ਕੀਤਾ ਸੀ ਅਤੇ 15 ਅਗਸਤ ਦੀ ਰਾਤ ਨੂੰ ਉਨ੍ਹਾਂ ਦੇ ਮੁਹੱਲੇ 'ਚ ਇਕ ਵਿਆਹ ਦਾ ਪ੍ਰੋਗਰਾਮ ਸੀ ਅਤੇ ਉਸੇ ਦਿਨ ਉਕਤ ਲੜਕੇ ਨੇ ਲੜਕੀ ਨੂੰ ਰਾਤ 12 ਵਜੇ ਫੋਨ ਕੀਤਾ ਅਤੇ ਆਪਣੇ ਘਰ ਬੁਲਾ ਲਿਆ, ਜਿਸ ਤੋਂ ਬਾਅਦ ਉਕਤ ਲੜਕੇ ਨੇ ਲੜਕੀ ਦੇ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ, ਜਿਸ ਤੋਂ ਬਾਅਦ ਉਸ ਨੇ ਆਪਣੇ ਪਰਿਵਾਰ ਨੂੰ ਇਸ ਸਬੰਧੀ ਦੱਸਿਆ ਅਤੇ ਬਾਅਦ 'ਚ ਲੜਕੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਅੱਜ ਉਕਤ ਲੜਕੀ ਦਾ ਮੈਡੀਕਲ ਕਰਵਾ ਦਿੱਤਾ ਹੈ ਅਤੇ ਲੜਕੇ ਨੂੰ ਫੜਨ ਲਈ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੰਜਾਬ ਸਰਕਾਰ ਨੇ ਚੁੱਪਚਾਪ ਵਧਾਇਆ ਬੱਸਾਂ ਦਾ ਕਿਰਾਇਆ
NEXT STORY