ਦੇਵੀਗੜ੍ਹ (ਭੁਪਿੰਦਰ)—ਪਿੰਡ ਬਡਲੀ 'ਚ ਉਦੋਂ ਖੂਨ ਦੇ ਰਿਸ਼ਤੇ ਤਾਰ-ਤਾਰ ਹੋ ਗਏ ਜਦੋਂ ਦੇਰ ਰਾਤ ਇਕ ਸ਼ਰਾਬ ਬਾਪ ਨੇ ਆਪਣੀ ਨਾਬਾਲਗ ਧੀ ਨਾਲ ਹੀ ਜਬਰ-ਜ਼ਨਾਹ ਕਰਕੇ ਪਿਉ-ਧੀ ਦੇ ਰਿਸ਼ਤੇ 'ਤੇ ਕਲੰਕ ਲਾ ਦਿੱਤਾ। ਚੌਕੀ ਭੂਨਰਹੇੜੀ ਦੀ ਪੁਲਸ ਨੇ ਨਾਬਾਲਗ ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਮੁਲਜ਼ਮ ਖਿਲਾਫ ਜਬਰ-ਜ਼ਨਾਹ ਦਾ ਮੁਕੱਦਮਾ ਦਰਜ ਕਰਕੇ ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਮੁਲਜ਼ਮ ਖਿਲਾਫ ਜਬਰ-ਜ਼ਨਾਹ ਦਾ ਮੁਕੱਦਮਾ ਦਰਜ ਕਰਕੇ ਪੀੜਕਾ ਦਾ ਸਬ-ਇੰਸਪੈਕਟਰ ਰਣਬੀਰ ਕੌਰ ਨੇ ਮੈਡੀਕਲ ਕਰਵਾਇਆ। ਜਾਣਕਾਰੀ ਮੁਤਾਬਕ ਦੇਵੀਗੜ੍ਹ ਨੇੜਲੇ ਪਿੰਡ ਬਡਲੀ 'ਚ ਬੀਤੀ ਦੇਰ ਰਾਤ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਪਿੰਡ ਦੀ ਇਕ ਔਰਤ ਨੇ ਰੌਲਾ ਪਾ ਕੇ ਲੋਕਾਂ ਨੂੰ ਇਕੱਠਾ ਕਰ ਲਿਆ। ਉਸ ਦੀ ਧੀ ਨੂੰ ਸ਼ਰਾਬੀ ਪਤੀ ਤੋਂ ਬਚਾਉਣ ਲਈ ਲੋਕਾਂ ਅੱਗੇ ਗੁਹਾਰ ਲਾਈ। ਇਸ ਮੌਕੇ ਪਿੰਡ ਦੇ ਲੋਕਾਂ ਨੇ ਗੁਰਬਚਨ ਸਿੰਘ 37 ਸਾਲ ਪੁੱਤਰ ਸੁਮੇਰ ਸਿੰਘ 'ਤੇ ਘਰ ਦਾ ਦਰਵਾਜ਼ਾ ਖੋਲ੍ਹਣ ਲਈ ਜ਼ੋਰ ਪਾਇਆ। ਉਸ ਨੇ ਸ਼ਰਾਬੀ ਹਾਲਤ 'ਚ ਆਪਣੀ ਪਤਨੀ ਨੂੰ ਧੱਕਾ ਦੇ ਕੇ ਘਰੋਂ ਬਾਹਰ ਕੱਢ ਕੇ ਅੰਦਰੋਂ ਕੁੰਡੀ ਲਾ ਲਈ ਸੀ। ਉਸ ਦੀਆਂ 2 ਕੁੜੀਆਂ ਅਤੇ ਇਸ ਮੁੰਡਾ ਘਰ ਦੇ ਅੰਦਰ ਹੀ ਮੌਜੂਦ ਸਨ। ਇਸ ਦੌਰਾਨ ਜਦੋਂ ਘਰ ਦਾ ਕੁੰਡਾ ਖੋਲ੍ਹਿਆ ਤਾਂ ਅੰਦਰ ਦਾ ਮੰਜਰ ਵੇਖ ਕੇ ਲੋਕ ਹੈਰਾਨ ਰਹਿ ਗਏ। ਵਹਿਸ਼ੀ ਪਿਉ ਨੇ ਸ਼ਰਾਬ ਦੇ ਨਸ਼ੇ 'ਚ ਆਪਣੀ ਨਾਬਾਲਗ ਧੀ ਦਾ ਮੂੰਹ ਬੰਨ੍ਹ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਸੀ।
1984 ਦੇ ਦੰਗਿਆਂ 'ਚ ਰਾਜੀਵ ਗਾਂਧੀ ਦਾ ਕੋਈ ਹੱਥ ਨਹੀਂ ਸੀ : ਕੈਪਟਨ
NEXT STORY