ਨਾਭਾ (ਜੈਨ)-ਇਥੇ ਕੋਤਵਾਲੀ ਪੁਲਸ ਨੇ ਸੰਦੀਪ ਸਿੰਘ ਪੁੱਤਰ ਬਲਵੀਰ ਸਿੰਘ ਤੇ ਓਮ ਪ੍ਰਕਾਸ਼ ਸਿੰਘ ਪੁੱਤਰ ਜੱਗੀ ਸਿੰਘ ਵਾਸੀ ਪਿੰਡ ਬਿਰੜਵਾਲ ਨੂੰ ਗ੍ਰਿਫ਼ਤਾਰ ਕਰ ਕੇ 1030 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਅਤੇ ਉਨ੍ਹਾਂ ਦਾ ਮੋਟਰਸਾਈਕਲ ਵੀ ਕਬਜ਼ੇ ਵਿਚ ਲੈ ਲਿਆ। ਸਦਰ ਥਾਣਾ ਪੁਲਸ ਦੀ ਸਰਬਜੀਤ ਸਿੰਘ ਦੀ ਟੀਮ ਨੇ ਪਿੰਡ ਰੋਹਟੀ ਛੰਨਾ ਦੀ ਮਹਿਲਾ ਸਰਬਜੀਤ ਕੌਰ ਪਤਨੀ ਅਮਰਪਾਲ ਨੂੰ ਕਾਬੂ ਕਰ ਕੇ 330 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ। ਇੰਝ ਹੀ ਚਮਕੌਰ ਸਿੰਘ ਸਹਾਇਕ ਥਾਣੇਦਾਰ ਨੇ ਜਗਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਬਨੇਰਾ ਖੁਰਦ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਘਰੋਂ 607 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕਰ ਕੇ ਮਾਮਲੇ ਦਰਜ ਕੀਤੇ। ਵਰਣਨਯੋਗ ਹੈ ਕਿ ਪੁਲਸ ਵਲੋਂ ਇਥੇ ਦੇਸੀ ਸ਼ਰਾਬ ਤੇ ਨਸ਼ੇ ਵਾਲੀਆਂ ਗੋਲੀਆਂ ਵੇਚਣ ਵਾਲੀਆਂ ਛੋਟੀਆਂ ਮੱਛੀਆਂ ਨੂੰ ਤਾਂ ਪਿਛਲੇ 15 ਦਿਨਾਂ ਤੋਂ ਕਾਬੂ ਕਰ ਕੇ ਮਾਮਲੇ ਦਰਜ ਕੀਤੇ ਜਾ ਰਹੇ ਹਨ ਪਰ ਇਹ ਨਸ਼ੇ ਵਾਲੀਆਂ ਗੋਲੀਆਂ ਕਿਥੋਂ ਆ ਰਹੀਆਂ ਹਨ, ਬਾਰੇ ਪੁਲਸ ਰਿਮਾਂਡ ਵਿਚ ਨਾ ਹੀ ਖੁਲਾਸਾ ਕੀਤਾ ਜਾ ਰਿਹਾ ਹੈ ਤੇ ਨਾ ਹੀ ਕਿਸੇ ਵੱਡੇ ਅਫੀਮ ਜਾਂ ਚਿੱਟਾ ਤਸਕਰ ਨੂੰ ਕਾਬੂ ਕੀਤਾ ਗਿਆ ਹੈ।
ਬਿੱਟੂ ਤੇ ਗੁਰਪਿੰਦਰ ਦੀ ਮੌਤ ਨੇ ਬੇਅਦਬੀ ਅਤੇ ਨਸ਼ਿਆਂ ਦੀ ਅਹਿਮ ਕੜੀ ਤੋੜੀ : ਅਰੋੜਾ
NEXT STORY