ਭਵਾਨੀਗੜ੍ਹ (ਵਿਕਾਸ, ਕਾਂਸਲ) - ਸੰਗਰੂਰ ਦੇ ਪਿੰਡ ਫੱਗੂਵਾਲਾ ਨੇੜੇ ਭਵਾਨੀਗੜ੍ਹ-ਸੰਗਰੂਰ ਰੋਡ 'ਤੇ ਦੇਰ ਸ਼ਾਮ ਵਾਪਰੇ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਵਤਾਰ ਆਸਟਾ ਪੁੱਤਰ ਸ੍ਰੀ ਰਾਮ ਵਾਸੀ ਪ੍ਰੀਤ ਨਗਰ ਭਵਾਨੀਗੜ੍ਹ ਤੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਦਿੱਤੀ।
ਜਾਣਕਾਰੀ ਅਨੁਸਾਰ ਮ੍ਰਿਤਕ ਫੱਗੂਵਾਲਾ ਵਿਖੇ ਸਥਿਤ ਇਕ ਨਿੱਜੀ ਕੰਪਨੀ ਦੇ ਆਲੂ ਗੋਦਾਮ 'ਚ ਡਿਊਟੀ ਕਰਦਾ ਸੀ। ਡਿਊਟੀ ਕਰਨ ਮਗਰੋਂ ਸ਼ਾਮ ਨੂੰ ਮੋਟਰਸਾਈਕਲ 'ਤੇ ਭਵਾਨੀਗੜ੍ਹ ਵਾਪਸ ਪਰਤਦੇ ਸਮੇਂ ਸਕੂਲ ਨੇੜੇ ਇਕ ਟਰੱਕ ਦੀ ਲਪੇਟ 'ਚ ਆ ਗਿਆ ਅਤੇ ਗੰਭੀਰ ਰੂਪ 'ਚ ਜ਼ਖ਼ਮੀ ਹੋਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਲੁਧਿਆਣਾ : ਆਪਸੀ ਝਗੜੇ ਕਾਰਨ 2 ਧਿਰਾਂ 'ਚ ਖੜਕੀ, ਕਈ ਜ਼ਖਮੀਂ (ਵੀਡੀਓ)
NEXT STORY