ਅਬੋਹਰ (ਸੁਨੀਲ) : ਸ਼੍ਰੀ ਗੰਗਾਨਗਰ ਦੇ ਪਿੰਡ ਰੁੜੀਆਂਵਾਲੀ ਤੋਂ ਅਬੋਹਰ ਆਪਣੀ ਬੇਟੀ ਦੇ ਘਰ ਜਾ ਰਹੇ ਇਕ ਵਿਅਕਤੀ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ। ਮੌਕੇ 'ਤੇ ਪੁੱਜੀ ਪੁਲਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ 'ਚ ਲੈ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰੱਖਵਾ ਦਿੱਤਾ। ਮ੍ਰਿਤਕ ਦੀ ਪਛਾਣ ਰਾਮ ਕਿਸ਼ਨ ਪੁੱਤਰ ਖੇਤਾਰਾਮ (50) ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਆਪਣੀ ਕੁੜੀ ਇੰਦਰਾ ਪਤਨੀ ਪ੍ਰਦੀਪ ਦੇ ਘਰ ਦੋਹਤੇ ਦੇ ਰਿਸ਼ਤੇ ਲਈ ਬਾਈਕ 'ਤੇ ਸਵਾਰ ਹੋ ਕੇ ਉਸ ਦੇ ਘਰ ਜਾ ਰਿਹਾ ਸੀ। ਰਾਮਕਿਸ਼ਨ ਪਿੰਡ ਖੂਈਆਂ ਸਰਵਰ ਨੇੜੇ ਪਹੁੰਚਣ 'ਤੇ ਅਣਪਛਾਤੀ ਵੈਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਹ ਸੜਕ 'ਤੇ ਡਿੱਗ ਕੇ ਬੁਰੀ ਤਰ੍ਹਾਂ ਨਾਲ ਫੱਟੜ ਹੋ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਨੂੰ 108 ਐਂਬੂਲੈਂਸ ਰਾਹੀਂ ਉਸ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਹਾਦਸੇ ਦਾ ਪਤਾ ਲੱਗਣ 'ਤੇ ਮ੍ਰਿਤਕ ਦੇ ਰਿਸ਼ਤੇਦਾਰ ਮਹਾਵੀਰ ਪ੍ਰਸਾਦ ਹਸਪਤਾਲ ਪਹੁੰਚ ਗਏ।
ਕਸ਼ਮੀਰ ਤੋਂ ਆਏ ਸੇਬਾਂ 'ਤੇ ਲਿਖੇ ਇੰਡੀਅਨ ਗੋ ਬੈਕ ਦੇ ਨਾਅਰੇ, ਲੋਕਾਂ 'ਚ ਦਹਿਸ਼ਤ
NEXT STORY